ਹਲਕੇ ਦੀਆਂ ਸਾਰੀਆਂ ਸੜਕਾਂ ਮੁਕੰਮਲ ਕਰਨਾ ਸਾਡਾ ਫਰਜ਼ ਈ ਟੀ ਓ ।
June 4th, 2023 | Post by :- | 212 Views

ਹਲਕੇ ਦੀ ਕੋਈ ਵੀ ਸੜਕ ਹਲਕੇ ਦੀਆਂ ਸਾਰੀਆਂ ਸੜਕਾਂ ਮੁਕੱਮਲ ਕਰਨਾ ਸਾਡਾ ਮੁੱਖ ਟੀਚਾਃਈਟੀਓ
ਤਰਲੋਚਨ ਸਿੰਘ ਜੋਧਾਨਗਰੀ ਟਾਂਗਰਾਃ
ਹਲਕਾ ਜੰਡਿਆਲਾ ਗੁਰੂ ਦੀਆਂ ਸੜਕਾਂ ਅਤੇ ਬਿਜਲੀ ਦਾ ਕੋਈ ਵੀ ਕੰਮ ਅਧੂਰਾ ਨਹੀ ਰਹਿਣ ਦਿੱਤਾ ਜਾਵੇਗਾ,ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗੁਰਮੁੱਖ ਸਿੰਘ ਸਰਜਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਮਿਲਨੀ ਮੌਕੇ ਗੱਲਬਾਤ ਕਰਦਿਆਂ ਕੀਤਾ,ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਪਾਰਟੀਆਂ ਵਾਲੇ ਬਿਜਲੀ ਸਬੰਧੀ ਕਹਿੰਦੇ ਸਨ ਕਿ ਭਗਵੰਤ ਮਾਨ ਸਰਕਾਰ ਕੋਲੋਂ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਸਕੇਗੀ,ਪਰ ਅੱਜ ਪੰਜਾਬ ਦੇ ਲੋਕ ਸਾਡੇ ਵਲੋਂ ਕੀਤੇ ਬਿਜਲੀ ਸਬੰਧੀ ਪ੍ਰਬੰਧਾਂ ਤੋਂ ਖੁੱਸ਼ ਹਨ ।ਕਿਉਂਕਿ ਬਿਜਲੀ ਸਪਲਾਈ ਅਤੇ ਮਾਫੀ ਨਿਰੰਤਰਣ ਮਿਲ ਰਹੀ ਹੈ ।ਪਿਛਲੇ ਝੋਨੇ ਦੇ ਸ਼ੀਜਨ ਵਿਚ ਬਿਜਲੀ ਦੀ ਸਮੇਂ ਸਿਰ ਨਿਰਵਿਗਨ ਸਪਲਾਈ ਤੇ ਵੱਧ ਪੈਦਾਵਾਰ ਤੋਂ ਕਿਸਾਨ ਵੀਰ ਖੁੱਸ਼ ਸਨ ।ਅਤੇ ਇਸ ਵਾਰ ਵੀ ਆ ਰਹੇ ਝੋਨੇ ਦੀ ਲਵਾਈ ਮੌਕੇ ਬਿਜਲੀ ਪ੍ਰਬੰਧ ਮੁਕੰਮਲ ਕਰ ਲੈ ਗਏ ਹਨ ।ਅਤੇ ਸਪਲਾਈ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਸਰਜਾ ਵਲੋਂ ਜੋਧਾਨਗਰੀ ਤੱਕ ਆਉਦੀ ਕੱਚੀ ਤੋਂ ਪੱਕੀ ਸੜਕ ਬਣਾਉਣ ਦੀ ਮੰਗ ਬਾਰੇ ਬੋਲਦਿਆਂ ਉੱਨਾਂ ਕਿਹਾ,ਕਿ ਪਹਿਲ ਦੇ ਆਧਾਰ ਤੇ ਰਹਿੰਦੀਆ ਕੱਚੀਆਂ ਸੜਕਾਂ ਸਮਾਂ ਰਹਿੰਦਿਆਂ ਪੱਕੀਆਂ ਅਤੇ 18 ਫੁੱਟ ਖੁੱਲੀਆਂ ਕੀਤੀਆਂ ਜਾਣਗੀਆਂ ,ਨਾਲ ਹੀ ਉਨਹਾਂ ਕਿਹਾ ਕਿ ਪੰਜਾਬ ਸਰਕਾਰ ਨਹਿਰੀ ਪਾਣੀ ਨੂੰ ਪੰਜਾਬ ਵਿਚ ਵਰਤਣ ਲਈ ਨਹਿਰੀ ਖਾਲ੍ਹ ਜੋ ਕਿ ਕਈ ਜਗ੍ਹਾ ਤੋ ਅਲੋਪ ਹੋ ਚੁਕੇ ਹਨ ।ਉਹ ਸਖਤੀ ਨਾਲ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਲਈ ਪ੍ਰਸ਼ਾਸ਼ਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ।ਅਤੇ ਖਾਲ੍ਹ ਪਵਾਏ ਜਾ ਰਹੇ ਹਨ। ਤਾਂ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ, ਇਸ ਮੌਕੇ ਆਪ ਦੇ ਸੀਨੀਅਰ ਆਗੂ ਗੁਰਮੁੱਖ ਸਿੰਘ ਸਰਜਾ, ਪ੍ਰਗਟ ਸਿੰਘ, ਜਗਤਾਰ ਸਿੰਘ, ਕਰਤਾਰ ਸਿੰਘ, ਅਨੰਦ ਸਿੰਘ, ਗੁਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਮਨਦੀਪ ਸਿੰਘ, ਜਸਮੇਲ ਸਿੰਘ, ਬਲਬੀਰ ਸਿੰਘ, ਸਾਹਿਬ ਸਿੰਘ, ਸੁਖਚੈਨ ਸਿੰਘ, ਜਗਤਾਰ ਸਿੰਘ, ਜਗੀਰ ਸਿੰਘ, ਨਿਸਾਨ ਸਿੰਘ, ਹਰਪਾਲ ਸਿੰਘ, ਬੱਬੂ, ਰਾਜਾ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ
ਆਪ ਆਗੂ ਗੁਰਮੁਖ ਸਿੰਘ ਸਰਜਾ ਦੀ ਅਗਵਾਈ ਵਾਲੇ ਵਫ਼ਦ ਨਾਲ ਗੱਲਬਾਤ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review