ਅੱਡਾ ਯੂਨੀਅਨ ਮਾਨਾਂਵਾਲਾ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ।
June 3rd, 2023 | Post by :- | 179 Views

ਅੱਡਾ ਯੂਨੀਅਨ ਮਾਨਾਵਾਲਾ ਵੱਲੋਂ  ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਰਪਿਤ ਠੰਡੇ ਮਿੱਠੇ ਜਲ ਦਾ ਲੰਗਰ ਲਗਾਇਆ ਗਿਆ।

ਮਾਨਾ ਵਾਲਾ 3 ਜੂਨ ਕੁਲਜੀਤ ਸਿੰਘ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

,,ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਅੱਡਾ ਮਾਨਾ ਵਾਲਾ ਕਲਾ ਜੀ ਟੀ ਰੋਡ ਨੈਸ਼ਨਲ ਹਾਈਵੇ ਵਿਖੇ ਅੱਡਾ ਮਾਨਾ ਵਾਲਾ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਭੋਲਾ ਮਾਨਾ ਵਾਲਾ ਕਲਾ ਦੀ ਯੋਗ ਅਗਵਾਈ ਹੇਠ ਸਮੂਹ ਯੂਨੀਅਨ ਵਲੋ ਠੰਡੇ ਮਿੱਠੇ ਜਲ ਦੀ ਛਬੀਲ ਦਾ ਲੰਗਰ ਲਗਾਇਆ ਗਿਆ। ਜਿਸ ਵਿਚ ਹਜਾਰਾ ਦੀ ਗਿਣਤੀ ਵਿਚ ਸੰਗਤਾਂ ਨੇ ਠੰਡਾ ਮਿੱਠਾ ਜਲ ਛੱਕਕੇ ਗਰਮੀ ਤੋਂ ਰਾਹਤ ਪਾਈ।ਇਸ ਮੌਕੇ ਜਿਕਰ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਤਾਂ ਸਿੱਖ ਇਤਿਹਾਸ ਵਿਚ ਸਿੱਖ ਗੁਰੂਆਂ ਦੀ ਮੁੱਢ ਤੋਂ ਹੀ ਸਿੱਖ ਧਰਮ ਦੀ ਰਖਿਆ ਲਈ ਸ਼ਹੀਦੀਆ ਦੇਣ ਦੀ ਪਰੰਪਰਾ ਰਹੀ ਹੈ। ਜਿਸਦੇ ਤਹਿਤ ਹੀ ਪੰਜਵੇਂ ਗੁਰੂ ਸ਼੍ਰੀ ਅਰਜਨ ਦੇਵ ਜੀ ਨੇ ਮੁਗਲ ਬਾਦਸ਼ਾਹ ਵਲੋਂ ਕੀਤੇ ਜਾ ਰਹੇ ਜੁਲਮਾ ਦਾ ਟਾਕਰਾ ਕਰਨ ਲਈ ਡੱਟਕੇ ਮੁਕਾਬਲਾ ਕਰਦਿਆਂ ਸ਼ਹਾਦਤਾ ਦੇਣ ਦੀ ਆਰੰਭਤਾ ਕੀਤੀ ਸੀ। ਮੁਗਲ ਬਾਦਸ਼ਾਹ ਜਹਂਗੀਰ ਨੇ ਚੰਦੂ ਬ੍ਰਾਹਮਣ ਨੂੰ ਹੁਕਮ ਦਿਤਾ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ ਤਾਂ ਉਸ ਸਮੇਂ ਚੰਦੂ ਬ੍ਰਾਹਮਣ ਨੇ ਮੁਗ਼ਲ ਸਿਪਾਹੀਆਂ ਨੂੰ ਨਾਲ ਲੈ ਕੇ ਗੁਰੂ। ਸਾਹਿਬ ਨੂੰ ਲਾਹੌਰ ਦੇ ਕਿਲੇ ਅੰਦਰ ਤੱਤੀਆ ਤਵੀਆ ਤੇ ਬਿਠਾਕੇ ਸੀਸ ਉਪਰ ਗਰਮ ਰੇਤਾ ਪਾ ਕੇ ਸ਼ਹੀਦ ਕਰ ਦਿੱਤਾ ਉਹਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆ ਹੋਇਆ ਉਹਨਾਂ ਦੀ ਯਾਦ ਵਿਚ ਅੱਡਾ ਮਾਨਾ ਵਾਲਾ ਯੂਨੀਅਨ ਵਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਠੰਡੇ ਮਿੱਠੇ ਜਲ ਅਤੇ ਕੜਾਹ ਭੰਗੂਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਅੱਡਾ ਪ੍ਰਧਾਨ ਜਸਬੀਰ ਸਿੰਘ ਭੋਲਾ ਅਤੇ ਦਫ਼ਤਰੀ ਸਕੱਤਰ ਸਤਪਾਲ ਸਿੰਘ ਵਸੀਕਾ ਤੇ ਰਸ਼ਪਾਲ ਸਿੰਘ ਨੇ ਮਾਰਕੀਟ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਜਿੰਨਾ ਨੇ ਸਮਾਗਮ ਦਾ ਸਾਰਾ ਪ੍ਰਬੰਧ ਸੰਭਾਲੇ ਜਾਣ ਤੇ ਉਹਨਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ । ਪ੍ਰਧਾਨ ਜਸਬੀਰ ਸਿੰਘ ਭੋਲਾ ਨੇ ਜਾਣਕਾਰੀ ਦੇਂਦੇ ਹੋਏ ਦਸਿਆ ਕਿ ਛਬੀਲ ਦਾ ਲੰਗਰ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸਮਾਪਤ ਹੋਇਆ ਜਿਸ ਵਿਚ ਸੇਵਾਦਾਰਾ ਅਤੇ ਯੂਨੀਅਨ ਦੇ ਮੈਬਰਾਂ ਵਲੋ ਗੱਡੀਆ ਨੂੰ ਰੋਕ ਰੋਕ ਕੇ ਠੰਡਾ ਮਿੱਠਾ ਜਲ ਬੜੀ ਨਿਮਰਤਾ ਸਹਿਤ ਛਕਾਇਆ ਗਿਆ ਉੱਥੇ ਟਰੈਫਿਕ ਦਾ ਵੀ ਖਾਸ ਖਿਆਲ ਰੱਖਿਆ ਗਿਆ। ਪ੍ਰਧਾਨ ਜਸਬੀਰ ਸਿੰਘ ਭੋਲਾ ਨੇ ਤੱਪਦੀ ਧੁੱਪ ਵਿਚ ਯੂਨੀਅਨ ਦੇ ਮੈਬਰਾਂ ਵਲੋ ਨਿਮਰਤਾ ਸਹਿਤ ਵੱਧ ਚੜ੍ਹਕੇ ਸੇਵਾ ਨਿਭਾਉਣ ਤੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੇਵਾ ਨਿਭਾਉਣ ਵਾਲਿਆ ਵਿਚ ਸਤਨਾਮ ਸਿੰਘ ਸੱਤਾ, ਰਾਜੂ ਟਾਇਰਾ ਵਾਲਾ, ਸਿਮਰਨ ਸਿੰਘ ਅਤੁਲ ਨੱਦਾ, ਰਣਜੀਤ ਸਿੰਘ ਰਾਣਾ, ਗੁਰਮੀਤ ਸਿੰਘ ਕਾਰਾ ਵਾਲਾ, ਪ੍ਰਤਾਪ ਮੋਟਰਾਂ ਵਾਲਾ, ਵਜ਼ੀਰ ਟੀ ਸਟਾਲ, ਸਰਦੂਲ ਸਿੰਘ ਚੱਕੀ ਵਾਲਾ, ਅੰਜਲੀ ਢਾਬਾ, ਪ੍ਰਿਥਵੀ ਸਿੰਘ, ਸਤਨਾਮ ਸਿੰਘ ਸੱਤਾ, ਰਕੇਸ਼ ਕੁਮਾਰ, ਨਿਰਮਲ ਸਿੰਘ, ਰਾਜੂ ਅਰੋੜਾ, ਸਤਨਾਮ ਰਾਜੇਵਾਲ, ਗਿਆਨੀ ਸਿੰਘ, ਦਿਲਬਾਗ ਸਿੰਘ ਗੁਰਨਾਮ ਸਿੰਘ, ਆਦਿ ਵਲੋ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਗਈ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review