ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਐਸ ਈ ਪਾਵਰਕਾਮ ਨੂੰ ਦਿੱਤਾ ਮੰਗ ਪੱਤਰ ।
June 3rd, 2023 | Post by :- | 84 Views
ਕਿਸਾਨ ਮਜ਼ਦੂਰ ਜਥੇਬੰਦੀ ਦੇ ਵਫਦ ਵਲੋਂ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਲੈਕੇ ਐੱਸ.ਈ. ਪਾਵਰਕਾਮ ਅੰਮ੍ਰਿਤਸਰ ਨਾਲ ਕੀਤੀ ਮੀਟਿੰਗ,8 ਜੂਨ ਦੇ ਧਰਨੇ ਸਬੰਧੀ ਸੋਂਪਿਆ ਮੰਗ ਪੱਤਰ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ,ਜਰਮਨਜੀਤ ਸਿੰਘ ਬੰਡਾਲਾ,ਸਰਵਣ ਸਿੰਘ ਪੰਧੇਰ,ਜਿਲਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੇ ਵਫਦ ਵਲੋਂ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਸਮੇਤ ਹੋਰ ਮੰਗਾਂ ਨੂੰ ਲੈਕੇ ਐਸ.ਈ. ਪਾਵਰਕਾਮ ਅੰਮ੍ਰਿਤਸਰ ਨਾਲ ਮੀਟਿੰਗ ਕੀਤੀ ਗਈ ਅਤੇ 8 ਜੂਨ ਦੇ ਧਰਨਿਆਂ ਸਬੰਧੀ ਮੰਗ ਪੱਤਰ ਸੌਂਪਿਆ।ਇਸ ਮੀਟਿੰਗ ਵਿੱਚ ਮੀਟਿੰਗ ਵਿੱਚ ਸਮੂਹ ਐਕਸੀਅਨ ਤੇ ਹੋਰ ਪਾਵਰਕਾਮ ਅਧਿਕਾਰੀ ਹਾਜ਼ਰ ਰਹੇ।ਸੂਬਾ ਪ੍ਰੈੱਸ ਸਕੱਤਰ ਡਾ: ਕੰਵਰਦਲੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਕਾਮ ਦਾ ਕੀਤਾ ਜਾ ਰਿਹਾ ਨਿੱਜੀਕਰਨ ਬੰਦ ਕਰਨ,ਚਿੱਪ ਵਾਲੇ ਸਮਾਰਟ ਮੀਟਰ ਨਾਂ ਲੱਗਣ ਦੇਣ ਅਤੇ ਹੇਠਲੇ ਪੱਧਰ ਉੱਤੇ ਆ ਰਹੀਆਂ ਸਮੱਸਿਆਵਾਂ ਜਿਵੇਂ ਨਿਰਵਿਘਨ ਬਿਜਲੀ ਸਪਲਾਈ,ਸਬ ਡਵੀਜ਼ਨਾਂ ਵਿੱਚ ਸਮਾਨ,ਗੱਡੀ ਦੀ ਘਾਟ ਨੂੰ ਦੂਰ ਕਰਕੇ ਗੱਡੀ,ਰੱਸਾ,ਚੈਨ ਕੁੱਪੀ ਦਾ ਪ੍ਰਬੰਧ ਕਰਨ,ਓਵਰਲੋਡ ਗਰਿੱਡ ਟ੍ਰਾਂਸਫਾਰਮਰ ਡੀਲੋਡ ਕਰਨ, ਪਾਵਰਕਾਮ ਵਿੱਚ ਠੇਕੇਦਾਰੀ ਸਿਸਟਮ ਰੱਦ ਕਰਕੇ ਖਾਲੀ ਪਈਆਂ ਅਸਾਮੀਆਂ ਤੁਰੰਤ ਭਰਨ ਸਮੇਤ ਹੋਰ ਕਈ ਮੰਗਾ ਨੂੰ ਲੈਕੇ 8 ਜੂਨ ਤੋਂ ਪੰਜਾਬ ਭਰ ਦੇ ਸਾਰੇ ਐੱਸ.ਡੀ.ਓ. ਦਫਤਰਾਂ ਅੱਗੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ ਧਰਨੇ ਦਿੱਤੇ ਜਾਣਗੇ।ਇਸ ਮੌਕੇ ਜਿਲਾ ਆਗੂ ਲਖਵਿੰਦਰ ਸਿੰਘ ਡਾਲਾ,ਬਾਜ਼ ਸਿੰਘ ਸਾਰੰਗੜਾ, ਕੁਲਜੀਤ ਸਿੰਘ ਕਾਲੇ ਘਨੁਪੁਰ, ਸਵਿੰਦਰ ਸਿੰਘ ਰੂਪੋਵਾਲੀ,ਕੰਧਾਰਾ ਸਿੰਘ ਭੋਏਵਾਲ,ਅੰਗਰੇਜ਼ ਸਿੰਘ ਸੈਂਸਰਾ,ਅਮਰਦੀਪ ਸਿੰਘ ਗੋਪੀ, ਬਲਵਿੰਦਰ ਸਿੰਘ ਰੁਮਾਣਾਚੱਕ, ਬਲਜਿੰਦਰ ਸਿੰਘ ਸਭਰਾ ਆਦਿ ਆਗੂ ਹਾਜ਼ਰ ਸਨ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review