ਇਮਾਨਦਾਰੀ ਅਜੇ ਜਿੰਦਾ ਹੈ ,ਸਵਿੰਦਰ ਸਿੰਘ ਵਸੀਕਾ ਨਵੀਸ ਨੇ ਲੱਭਿਆ ਹੋਇਆ ਪਰਸ ਕੀਤਾ ਬਰਾਮਦ ।
June 3rd, 2023 | Post by :- | 187 Views
ਇਮਾਨਦਾਰੀ ਜ਼ਿੰਦਾ ਹੈ
ਸਵਿੰਦਰ ਸਿੰਘ ਵਸੀਕਾ ਨਵੀਸ ਨੇ ਲੱਭਿਆ ਹੋਇਆ ਪਰਸ ਤੇ ਨਕਦੀ ਵਾਪਸ ਕੀਤੀ।
ਜੰਡਿਆਲਾ ਗੁਰੂ ਕੁਲਜੀਤ ਸਿੰਘ
: ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਬਸਰ ਕਰ ਰਹੇ ਲੱਗ ਭੱਗ ਸਾਰੇ ਹੀ ਲੋਕਾਂ ਵਿੱਚ ਪੈਸੇ ਇਕੱਠੇ ਕਰਨ ਦੀ ਦੌੜ ਲੱਗੀ ਹੋਈ ਹੈ ਪਰ ਬਾਵਜੂਦ ਇਸ ਦੇ ਵੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਇਹੋ ਜਿਹੇ ਇਨਸਾਨ ਮਿਲ ਜਾਂਦੇ ਜੋ ਇਮਾਨਦਾਰੀ ਦੀ ਖੁਦ ਇੱਕ ਮਿਸਾਲ ਹੁੰਦੇ ਹਨ । ਇਸ ਗੱਲ ਦੀ ਤਾਜ਼ਾ ਉਦਾਹਰਣ ਉਸ ਵਕਤ ਮਿਲੀ ਜਦੋਂ ਨਵਾਂ ਪਿੰਡ ਦੇ ਵਸਨੀਕ ਸਵਿੰਦਰ ਸਿੰਘ ਵਸੀਕਾ ਨਵੀਸ ਨੂੰ ਇੱਕ ਡਿੱਗਾ ਹੋਇਆ ਪਰਸ ਜਿਸ 4800 ਰੁਪਏ ਦੀ ਨਕਦੀ ਤੇ ਜ਼ਰੂਰੀ ਕਾਗਜ਼ਾਤ ਸਨ  ਮਿਲਿਆ ਜਿਸ ਨੂੰ ਖੋਲ੍ਹਣ ਤੇ ਪਤਾ ਲੱਗਾ ਕਿ ਪਰਸ ਸੁਖਵੰਤ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਪਿੰਡ ਦਸਮੇਸ਼ ਨਗਰ ਦਾ ਹੈ ‌‌। ਇਸ ਸਬੰਧ ਵਿੱਚ ਸਵਿੰਦਰ ਸਿੰਘ ਨਵਾਂ ਪਿੰਡ ਤੇ ਉਹਨਾਂ ਦੇ ਸਾਥੀਆਂ ਨੇ ਫੋਨ ਤੇ ਸੰਪਰਕ ਕਰਕੇ ਸੁਖਵੰਤ ਸਿੰਘ ਦਸਮੇਸ਼ ਨਗਰ ਨੂੰ ਸੂਚਿਤ ਕਰ ਦਿੱਤਾ ਕਿ ਉਹਨਾਂ ਦਾ ਗਵਾਚਿਆ ਹੋਇਆ ਪਰਸ ਮੇਰੇ ਕੋਲ ਹੈ ਤੇ ਉਹਨਾਂ ਨੇ ਨਵਾਂ ਪਿੰਡ ਆ ਕੇ ਆਪਣਾ ਪਰਸ ਤੇ ਨਕਦੀ ਤੇ ਹੋਰ ਕਾਗਜ਼ਾਤ ਪ੍ਰਾਪਤ ਕਰ ਲਏ ਤੇ ਨਾਲ ਹੀ ਉਨ੍ਹਾਂ ਸਵਿੰਦਰ ਸਿੰਘ ਨਵਾਂ ਪਿੰਡ ਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ
ਹਰਪ੍ਰੀਤ ਸਿੰਘ ਗੋਰਾ, ਬਲਵਿੰਦਰ ਸਿੰਘ ਰਿਟਾਇਰ ਯੂਨੀਅਰ ਸਹਾਇਕ ਡਾਇਰੈਕਟਰ ਆਦਿ ਹਾਜ਼ਰ ਸਨ

ਕੈਪਸਨ, ਸੁਖਵੰਤ ਸਿੰਘ ਦਸਮੇਸ਼ ਨਗਰ ਨੂੰ ਲੱਭਾ ਹੋਇਆ ਸਮਾਨ ਤੇ ਨਕਦੀ ਵਾਪਸ ਕਰਦੇ ਹੋਏ ਸਵਿੰਦਰ ਸਿੰਘ ਵਸੀਕਾ ਨਵੀਸ ਤੇ ਉਹਨਾਂ ਦੇ ਸਾਥੀ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review