ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਪਿੰਡ ਫੇਰੂਮਾਨ ਵਿਖੇ ਸਾਹਿਤਕ ਸਮਾਗਮ ਸੰਤੋਖ ਸਿੰਘ ਗੁਰਾਇਆ ਦੀ ਪੁਸਤਕ ‘ਮਿੱਟ ਰਹੀਆਂ ਪੈੜ੍ਹਾਂ ਦਾ ਸਿਰਨਾਵਾਂ’ ਦਾ ਲੋਕ ਅਰਪਿਤ
June 2nd, 2023 | Post by :- | 169 Views

ਬਾਬਾ ਬਕਾਲਾ ਸਾਹਿਬ 2 ਜੂਨ(ਮਨਬੀਰ ਸਿੰਘ) ਪਿਛਲੇ 37 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ, ਗ੍ਰਾਮ ਪੰਚਾਇਤ ਫੇਰੂਮਾਨ ਅਤੇ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਅੱਜ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਯਾਦਗਾਰ ਅਸਥਾਨ, ਪਿੰਡ ਫੇਰੂਮਾਨ (ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਵਿੱਚ ਡਾ: ਗੋਪਾਲ ਸਿੰਘ ਬੁੱਟਰ (ਸਾ: ਮੁਖੀ ਪੰਜਾਬੀ ਵਿਭਾਗ ਲਾਇਲਪੁਰ ਖਾਲਸਾ ਕਾਲਜ ਜਲੰਧਰ) ਮੁੱਖ ਮਹਿਮਾਨ ਵਜੋਂ ਪੁੱਜੇ, ਜਦਕਿ ਜਦਕਿ ਪ੍ਰਧਾਨਗੀ ਮੰਡਲ ਵਿੱਚ ਸ: ਦੀਪ ਦਵਿੰਦਰ ਸਿੰਘ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਸ: ਦਲਬੀਰ ਸਿੰਘ ਰਿਆੜ (ਚੇਅਰਮੈਨ ਪੰਜਾਬੀ ਲਿਖਾਰੀ ਸਭਾ ਜਲ਼ੰਧਰ), ਸ: ਜਸਵਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਤਰਨ ਤਾਰਨ, ਸ: ਕੁਲਵੰਤ ਸਿੰਘ ਅਣਖੀ (ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਅੰਮ੍ਰਿਤਸਰ),
ਜਸਬੀਰ ਸਿੰਘ ਝਬਾਲ ਸੰਪਾਦਕ ਸਤਰੰਗੀ, ਮਾ: ਕੁਲਵੰਤ ਸਿੰਘ ਫੇਰੂਮਾਨ, ਸਰਪੰਚ ਮਲੂਕ ਸਿੰ, ਸਾਬਕਾ ਸਰਪੰਚ ਹਰਜੀਤ ਸਿੰਘ, ਫੀਲਡ ਪੱਤਰਕਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਗੁਰਮੀਤ ਸਿੰਘ ਡੇਹਰੀਵਾਲ (ਸਰਪ੍ਰਸਤ ਪੰਜਾਬੀ ਸਾਹਿਤ ਸਭਾ ਤਰਸਿੱਕਾ), ਡਾ: ਗਗਨਦੀਪ (ਪ੍ਰਧਾਨ ਮਝੈਲਾਂ ਦੀ ਸੱਥ), ਪੰਜਾਬੀ ਸਾਹਿਤ ਸਭਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਆਦਿ ਸੁਸ਼ੋਭਿਤ ਹੋਏ । ਇਸ ਮੌਕੇ ਬਤੌਰ ਵਿਸ਼ੇਸ਼ ਮਹਿਮਾਨ ਵੱਲੋਂ ਪੁਜੇ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਸ: ਗੁਰਾਇਆ ਵੱਲੋਂ ਪਹਿਲ਼ਾਂ ਪਿੰਡ ਟੌਂਗ ਅਤੇ ਹੁਣ ਪਿੰਡ ਫੇਰੂਮਾਨ ਦਾ ਇਤਿਹਾਸ ਲਿਖਕੇ ਬਹੁਤ ਹੀ ਵੱਡਮੁੱਲਾ ਕਾਰਜ ਕੀਤਾ ਗਿਆ ਹੈ, ਜੋ ਕਿ ਆਉਣ ਵਾਲੀ ਪਨੀਰੀ ਬਹੁਤ ਹੀ ਲਾਹੇਵੰਦਾ ਹੈ । ਇਸ ਮੌਕੇ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਵੱਲੋਂ ਪਿੰਡ ਫੇਰੂਮਾਨ ਉਪਰ ਲਿਖੀ ਖੋਜ ਪੁਸਤਕ ‘ਮਿੱਟ ਰਹੀਆਂ ਪੈੜ੍ਹਾਂ ਦਾ ਸਿਰਨਾਵਾਂ’ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ । ਇਸ ਮੌਕੇ ਪੁਸਤਕ ‘ਮਿੱਟ ਰਹੀਆਂ ਪੈੜ੍ਹਾਂ ਦਾ ਸਿਰਨਾਵਾਂ’ ਉਪਰ ਮੈਡਮ ਸੁਖਵੰਤ ਕੌਰ ਵੱਸੀ ਨੇ ਪਰਚਾ ਪੜ੍ਹਿਆ । ਇਸ ਮੌਕੇ ਪੁਸਤਕ ਉਪਰ ਚਰਚਾ ਕਰਦਿਆਂ ਪ੍ਰੀਤਇੰਦਰ ਸਿੰਘ ਮਾਨ, ਮੈਨੇਜਰ ਸੁਖਦੇਵ ਸਿੰਘ ਭੁੱਲਰ, ਡਾ: ਭੁਪਿੰਦਰ ਸਿੰਘ ਫੇਰੂਮਾਨ, ਸਤਰਾਜ ਜਲਾਲਾਂਬਾਦੀ, ਮੈਡਮ ਗੁਰਨਾਮ ਕੌਰ ਚੀਮਾਂ, ਮਾ: ਧਰਮ ਸਿੰਘ ਧਿਆਨਪੁਰੀ, ਹਰਿੰਦਰਜੀਤ ਸਿੰਘ ਜਸਪਾਲ, ਕੁਲਦੀਪ ਸਿੰਘ ਰਜਧਾਨ, ਨਵਤੇਜ ਸਿੰਘ ਫੇਰੂਮਾਨ, ਵਿਪਨ ਕੁਮਾਰ ਰਿਖੀ, ਜੈਪਾਲ ਸਿੰਘ ਜੈਂਟੀ, ਕਰਮਜੀਤ ਸਿੰਘ ਫੇਰੂਮਾਨ, ਐਡਵੋਕੇਟ ਕੋਮਲਪ੍ਰੀਤ ਕੌਰ ਨੇ ਪੁਸਤਕ ਦੇ ਲੇਖਕ ਗੁਰਾਇਆ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ । ਮੰਚ ਸੰਚਾਲਨੇ ਪ੍ਰਜ਼ ਨਿਭਾਉਂਦਿਆਂ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮੁੱਚੇੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਮੱਖਣ ਭੈਣੀਵਾਲ, ਸੱਤਾ ਜਸਪਾਲ, ਹਰਭਜਨ ਸਿੰਘ ਭੱਗਰੱਥ, ਬਲਬੀਰ ਸਿੰਘ ਬੇਲੀ, ਸਰਬਜੀਤ ਸਿੰਘ ਪੱਡਾ, ਮੱਖਣ ਸਿੰਘ ਧਾਲੀਵਾਲ, ਬਖਤੌਰ ਧਾਲੀਵਾਲ, ਮਾ: ਮਨਜੀਤ ਸਿੰਘ ਵੱਸੀ, ਜਸਪਾਲ ਸਿੰਘ ਧੂਲਕਾ, ਮਾ: ਬਲਬੀਰ ਸਿੰਘ ਬੀਰ, ਸੁਖਦੇਵ ਸਿੰਘ ਗੰਢਵਾਂ, ਜਸਮੇਲ ਸਿੰਘ ਜੋਧੇ, ਦਿਲਰਾਜ ਸਿੰਘ ਦਰਦੀ, ਰਮੇਸ਼ ਕੁਮਾਰ ਜਾਨੂੰ, ਗੁਰਮੀਤ ਕੌਰ ਬੱਲ, ਨਵਜੋਤ ਕੌਰ ਨਵੂ ਭੱੁਲਰ, ਬਲਵਿੰਦਰ ਕੌਰ ਸਰਘੀ, ਸੁਰਿੰਦਰ ਖਿਲਚੀਆਂ, ਸੁਰਜੀਤ ਅਸ਼ਕ, ਕਾਲਾ ਰਿਆਲੀ, ਮਨਦੀਪ ਬੋਪਾਰਾਏ, ਰਜੀਵ ਮੈਹਣੀਆਂ, ਜੋਗਿੰਦਰ ਸਿੰਘ ਉਮਰਾ ਨੰਗਲ, ਭੀਮ ਸੈਨ ਆਦਿ ਨੇ ਕਾਵਿ ਰਚਾਨਵਾਂ ਰਾਹੀੰ ਚੰਗਾ ਰੰਗ ਬੰਨਿਆ । ਇਸ ਮੌਕੇ ਸਰਵਣ ਸਿੰਘ ਬਲਸਰਾਏ ਬਲਾਕ ਪ੍ਰਧਾਨ, ਸੁਖਦੇਵ ਸਿੰਘ ਪੱਡਾ ਬਲਾਕ ਪ੍ਰਧਾਨ, ਗੁਰਦੇਵ ਸਿੰਘ ਪ੍ਰਧਾਨ ਆੜ੍ਹਤੀ ਯੂਨੀਅਨ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ, ਵਿਸ਼ਾਲ ਮੰਨਣ, ਸਰਵਿੰਦਰ ਸਿੰਘ ਟੌਂਗ ਪੀ.ਏ., ਅਜਮੇਰ ਸਿੰਘ, ਅਕਾਸ਼ਦੀਪ ਸਿੰਘ, ਨਵਦੀਪ ਸਿੰਘ,ਉਪਦੇਸ਼ਬੀਰ ਸਿੰਘ, ਗੁਰਪ੍ਰੀਤ ਸਿੰਘ, ਪਰਮਜਤਿ ਸਿੰਘ, ਜਗਜੀਤ ਸਿੰਘ ਮੈਂਬਨ, ਪਰਮਜੀਤ ਕੌਰ, ਜਗਦੀਸ਼ ਕੌਰ, ਦਲਜੀਤ ਕੌਟ, ਸਵਰਨ ਕੌਰ, ਹਰਦੇਵ ਸਿੰਘ ਅਤੇ ਹੋਰ ਨਗਰ ਵਾਸੀ ਸਖਸ਼ੀਅਤਾਂ ਹਾਜ਼ਰ ਸਨ ।
ਫੋਟੋ
ਸੰਤੋਖ ਸਿੰਘ ਗੁਰਾਇਆ ਦੀ ਪੁਸਤਕ ‘ਮਿੱਟ ਰਹੀਆਂ ਪੈੜ੍ਹਾਂ ਦਾ ਸਿਰਨਾਵਾਂ’ ਲੋਕ ਅਰਪਿਤ ਕਰਦੇ ਹੋਏ ਡਾ: ਗੋਪਾਲ ਸਿੰਘ ਬੁੱਟਰ, ਸ਼ੇਲਿੰਸਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ, ਦਲਬੀਰ ਸਿੰਘ ਰਿਆੜ, ਜਸਵਿੰਦਰ ਸਿੰਘ ਢਿੱਲੋਂ, ਕੁਲਵੰਤ ਸਿੰਘ ਅਣਖੀ,ਜਸਬੀਰ ਸਿੰਘ ਝਬਾਲ, ਮਾ: ਕੁਲਵੰਤ ਸਿੰਘ ਫੇਰੂਮਾਨ ਅਤੇ ਹੋਰ ਸਖਸ਼ੀਅਤਾਂ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review