ਅੱਡਾ ਡੱਡੂਆਣਾ ਤੋਂ ਰਸੂਲਪੁਰ ਵਾਲੀ।ਸੜਕ ਦੀ ਹਾਲਤ ਤਰਸਯੋਗ ।
June 2nd, 2023 | Post by :- | 152 Views
ਅੱਡਾ ਡੱਡੂਆਣਾ ਤੋਂ ਰਸੂਲਪੁਰ ਵਾਲੀ ਸੜਕ ਦੀ ਹਾਲਤ ਤਰਸਯੋਗ
ਕੈਬਨਿਟ ਮੰਤਰੀ ਨੇ ਫ਼ੋਨ ਤੇ ਸਪੰਰਕ ਕਰਨ ਤੇ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਾਂਗੇ
ਜੰਡਿਆਲਾ ਗੁਰੂ ਕੁਲਜੀਤ ਸਿੰਘ
 : ਭਾਵੇਂ ਕਿ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਵਿੱਚ ਕੁਝ ਕੁ ਸਧਾਰ ਹੋਇਆ ਹੈ ਪਰ ਅਫਸੋਸ ਕਿ ਅੱਡਾ ਡੱਡੂਆਣਾ ਤੋਂ ਪਿੰਡ ਰਸੂਲਪੁਰ ਕਲਾਂ ਦੀ ਲਿੰਕ ਰੋਡ ਜਿਸ ਤੇ ਕੁਝ ਮਹੀਨੇ ਪਹਿਲਾਂ ਸਰਕਾਰ ਨੇ ਮੋਟਾ ਪੱਥਰ ਪਾ ਕੇ ਇਸ ਸੜਕ ਨੂੰ ਤੁਰੰਤ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਵੀ ਇਸ ਸੜਕ ਦੀ ਹਾਲਤ ਬਦ ਤੋਂ ਬਦਤਰ ਹੈ ਤੇ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਇਹ ਸੜਕ ਕਈ ਥਾਵਾਂ ਤੋਂ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ‌‌ ਕਿਉਂਕਿ ਇਸ ਸੜਕ ਤੇ ਚੱਲਣ ਵਾਲੇ ਦੋ ਪਹਿਆ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲੇ ਰਾਹੀਆਂ ਨੂੰ ਹਮੇਸ਼ਾ ਹੀ ਇਹ ਖਤਰਾ ਬਣਿਆ ਰਹਿੰਦਾ ਹੈ ਕਿ ਵੱਡੀ ਗੱਡੀ ਲੰਘਣ ਵੇਲੇ ਉਸ ਦੇ ਟਾਇਰ ਨਾਲ ਟਕਰਾ ਕੇ ਮੋਟਾ ਪੱਥਰ ਉਹਨਾਂ ਦੀ ਜਾਨ ਦਾ ਖੌਅ ਨਾ ਬਣ ਜਾਏ । ਇਸ ਲਈ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਆਮ ਲੋਕਾਂ ਦੀ ਸਰਕਾਰ ਖਾਸ ਕਰਕੇ ਇਸੇ ਹੀ ਹਲਕੇ ਤੋਂ ਚੁਣੇ ਗਏ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜਿਨ੍ਹਾਂ ਕੋਲ ਮਹਿਕਮਾ ਵੀ ਸੜਕਾਂ ਦਾ ਹੈ ਕੋਲੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਤੁਰੰਤ ਬਣਾਇਆ ਜਾਵੇ ਤਾਂ ਕਿ ਲੋਕ ਕਿਸੇ ਵੱਡੇ ਹਾਦਸੇ ਤੋਂ ਬਚ ਸਕਣ । ਜਦੋਂ ਇਲਾਕੇ ਦੀ ਇਸ ਸਮੱਸਿਆ ਦੇ ਸਬੰਧ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਮੱਸਿਆ ਮੇਰੇ ਧਿਆਨ ਵਿੱਚ ਹੈ ਤੇ ਬਹੁਤ ਹੀ ਜਲਦੀ ਇਸ ਸੜਕ ਨੂੰ ਬਣਾ ਦਿੱਤਾ ਜਾਵੇਗਾ
ਕੈਪਸਨ, ਅੱਡਾ ਡੱਡੂਆਣਾ ਵਾਲੀ ਖਸਤਾ ਸੜਕ ਦੀ ਜਾਣਕਾਰੀ ਦਿੰਦੇ ਹੋਏ ਅੱਡਾ ਵਾਸੀ ਤੇ ਰਾਹਗੀਰ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review