ਝੋਨੇ ਦੀ ਸਿੱਧੀ ਬਿਜਾਈ ਨਾਲ ਹੋਵੇਗੀ ਪਾਣੀ ਦੀ ਬੱਚਤ :ਮੁੱਖ ਖੇਤੀਬਾੜੀ ਅਫ਼ਸਰ ।
June 1st, 2023 | Post by :- | 103 Views
ਝੋਨੇ ਦੀ ਸਿੱਧੀ ਬਿਜਾਈ ਨਾਲ ਹੋਵੇਗੀ ਪਾਣੀ ਦੀ ਬਚਤ- ਮੁੱਖ ਖੇਤੀਬਾੜੀ ਅਫਸਰ ।
ਪਿੰਡ ਸੰਗਰਾਏ ਵਿਖੇ ਝੋਨੇ ਦੀ ਸਿੱਧੀ ਬਿਜ਼ਾਈ ਨੂੰ ਉਤਸ਼ਾਹਿਤ ਕਰਨ ਲਈ  ਖੇਤੀਬਾੜੀ ਵਿਭਾਗ ਵੱਲੋ ਕੈਂਪ I
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੰਜਾਬ ਸਰਕਾਰ ਦੇ ਝੋਨੇ  ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ  ਕੀਤੇ ਉਪਰਾਲੇ ਤਹਿਤ  ਬਲਾਕ ਖੇਤੀਬਾੜੀ ਅਫਸਰ ਡਾ ਗੁਰਮੀਤ ਸਿੰਘ ਰਿਆੜ ਜੀ ਦੀ ਯੋਗ ਅਗਵਾਈ ਹੇਠ  ਪਿੰਡ ਸੰਗਰਾਏ  ਵਿਖੇ ਕਿਸਾਨ ਕੈਪ ਲਗਾਇਆ ਗਿਆ।ਇਸ ਕੈਂਪ ਵਿਚ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ  ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ । ਉਹਨਾ ਕਿਹਾ ਕਿ  ਝੋਨੇ ਦੀ ਸਿੱਧੀ ਬਿਜਾਈ ਨੂੰ ਸਰਕਾਰ ਵੱਲੋ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾ ਜੋ ਭਵਿੱਖ ਦਾ ਸਭ ਤੋ ਅਹਿਮ ਜ਼ਰੂਰਤ ਪਾਣੀ ਨੂੰ ਬਚਾ ਸਕੀਏ ।  ਉਹਨਾ  ਕਿਹਾ ਕਿ ਸਰਕਾਰ ਵੱਲੋ  ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ  1500 ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਰਾਸ਼ੀ ਦਿੱਤੀ ਜਾਵੇਗੀ ਇਸ ਮੰਤਵ ਲਈ ਸਮੂਹ ਕਿਸਾਨ ਵੀਰ ਪੋਰਟਲ ਤੇ ਆਂਪਣੀ ਰਜਿਸਟਰੇਸ਼ਨ ਯਕੀਨੀ ਬਣਾਉਣ ।ਇਸ ਤੋ ਇਲਾਵਾ ਸਰਕਾਰ ਵੱਲੋ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧਾਉਣ ਦਾ ਵੀ ਟੀਚਾ ਮਿਿਥਆ ਗਿਆ ਹੈ ਅਤੇ ਇਸ ਮੰਤਵ ਲਈ ਪਿੰਡੋ ਪਿੰਡ ਕਿਸਾਨ ਮਿੱਤਰ ਤਾਇਨਾਤ ਕੀਤੇ ਗਏ ਹਨ ।  ਡਾ ਅਮਰਜੀਤ ਸਿੰਘ ਬੱਲ ਨੇ ਝੋਨੇ ਦੀ ਸਿੱਧੀ ਬਿਜ਼ਾਈ  ਲ਼ਈ ਜ਼ਰੂਰੀ ਨੁਕਤੇ ਅਤੇ  ਕੀੜੇ ਮਕੌੜਿਆਂ ਦੀ ਰੋਕਥਾਂਮ ਅਤੇ ਕੀਟਨਾਸ਼ਕਾ ਦੀ ਅੰਦਾਧੁੰਦ ਵਰਤੋ ਤੋ ਗੁਰੇਜ਼ ਕਰਨ ਲਈ ਜਾਣਕਾਰੀ ਦਿੱਤੀ ।ਡਾ. ਰੋਮੰਦਰ ਕੌਰ ਪ੍ਰੋਫੇਸਰ ਫਸਲ ਵਿਿਗਆਨ ਕੇ.ਵੀ .ਕੇ ਨੇ ਝੋਨੇ ਦੀ ਸਿੱਧੀ ਬਿਜ਼ਾਈ ਅਤੇ ਇਸ ਦੀ ਬਿਜ਼ਾਈ ਵਿਚ  ਨਦੀਨਾ ਦੀ  ਰੋਕਥਾਮ ਬਾਰੇ ਜਾਣਕਾਰੀ ਸਾਝੀ ਕੀਤੀ ।  ਡਾ. ਕੰਵਰਪਾਲ ਸਿੰਘ ਕੇ.ਵੀ ਕੇ ਅੰਮ੍ਰਿਤਸਰ ਨੇ ਪਸ਼ੂ ਪਾਲਣ ਅਤੇ ਉਹਨਾ ਦੀਆਂ ਬਿਮਾਰੀਆਂ  ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ । । ਡਾ. ਸੁਖਚੈਨ ਸਿੰਘ ਬਾਸਮਤੀ ਵਿਚ ਬੈਨ ਕੀਟਨਾਸ਼ਕਾ , ਡਾ. ਸਤਵਿੰਦਰ ਸਿੰਘ ਸੰਧੁ ਨੇ ਗੰਨੇ ਦੀ ਫਸਲ ਬਾਰੇ ਜਾਣਕਾਰੀ ਕਾਸਾਨਾਂ ਨਾਲ ਸਾਂਝੀ ਕੀਤੀ । ਡਾ. ਹਰਉਪੰਦਰਜੀਤ ਸਿੰਘ ਏ ਡੀ ਓ ਤਰਸਿੱਕਾ ਨੇ ਝੋਨੇ ਦੀਆ ਨਵੀਆ ਕਿਸਮਾਂ ਅਤੇ ਮਿੱਟੀ ਪਰਖ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਡਾ. ਸਤਵਿੰਦਰਬੀਰ ਸਿੰਘ ਏ.ਡੀ ਓ ਨੇ ਪਾਣੀ ਦੇ ਨੀਵੇ ਝਾ ਰਹੇ ਪੱਧਰ ਤੇ ਚਿੰਤਾ ਪ੍ਰਗਟ ਕੀਤੀ ਅਤੇ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ ।ਅੰਤ ਵਿਚ ਬਲਾਕ ਖੇਤੀਬਾੜੀ ਅਫਸਰ ਤਰਸਿੱਕਾ ਡਾ. ਗੁਰਮੀਤ ਸਿਮਘ ਰਿਆਂੜ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋ ਡਾ.ਰਸ਼ਪਾਲ ਸਿੰਘ, ਜਗਤਾਰ ਸਿੰਘ ਏ.ਈ ਓ ਹਜ਼ੂਰ ਸਿੰਘ ਏ.ਈ ਓ,  ਗੁਰਪ੍ਰੀਤ ਕੌਰ ਏ ਈ ਓ ,ਬੀ ਟੀ ਐਮ ਬਲਜਿੰਦਰ ਸਿੰਘ, ਏਟੀਐਮ ਜਸਬੀਰ ਸਿੰਘ, ਕਿਸਾਨ ਸੁਪਰਵਾਈਜ਼ਰ ਗੁਰਦੀਪ ਸਿੰਘ,  ਹਰਮਨ ਸਿੰਘ, ਗੁਰਸੇਵਕ ਅਤੇ ਕਿਸਾਨ ਕੁਲਵੰਤ ਸਿੰਘ ਸੰਗਰਾਏ, ਗੁਰਦਿਆਂਲ ਸਿੰਘ ਸ਼ਾਹਪੁਰ, ਸੁਖਜਿੰਦਰ ਸਿੰਘ ਸੰਗਰਾਏ ,  ਕੁਲਦੀਪ ਸਿੰਘ ਕੋਟਲਾ, ਲਾਡੀ  ਆਦਿ ਹਾਜ਼ਰ ਸਨ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review