ਪੀਰ ਬਾਬਾ ਕੁਤਬ ਸ਼ਾਹ ਜੀ ਦੇ ਦਰਬਾਰ ਤੇ ਬੁੱਲ੍ਹੇ ਸ਼ਾਹ ਸਲਾਨਾ ਮੁਬਾਰਕ ਮੇਲਾ 3 ਜੂਨ ਨੂੰ ਮਨਾਇਆ ਜਾਵੇਗਾ :ਬੱਲ ।
May 31st, 2023 | Post by :- | 86 Views
ਪੀਰ ਬਾਬਾ ਕੁੱਤਬ ਸ਼ਾਹ ਜੀ ਦੀ ਦਰਗਾਹ ਤੇ ਬਾਬਾ ਬੁੱਲੇ ਸਾਹ ਸਲਾਨਾ ਮੁਬਾਰਕ ਮੇਲਾ 3 ਜੂਨ ਧੂਮ ਧਾਮ ਨਾਲ ਮਨਾਇਆ ਜਾਵੇਗਾ- ਬੱਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਸਥਾਨਕ ਕਸਬੇ ਦੇ ਨੇੜੇ ਪੈਂਦੇ ਪਿੰਡ ਢੱਡੇ ਵਿਖੇ ਸਥਿਤ ਪੀਰ ਬਾਬਾ ਕੁੱਤਬ ਸ਼ਾਹ  ਜੀ ਤੇ ਬਾਬਾ ਬੁੱਲੇਸ਼ਾਹ ਦੀ ਦਰਗਾਹ ਤੇ  ਹਰ ਸਾਲ ਦੀ ਤਰ੍ਹਾਂ ਸਲਾਨਾ ਮੁਬਾਰਕ ਮੇਲਾ 3 ਜੂਨ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ । ਇਸ ਸੰਬੰਧੀ ਸਾਬਕਾ ਸਰਪੰਚ ਨਰਿੰਦਰ ਸਿੰਘ ਬੱਲ ਕੈਨੇਡਾ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕੇ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰ ਜਿਨਾ ਵਿਚ ਸਤਨਾਮ ਸਾਗਰ ,ਸ਼ਰਨਜੀਤ ਸ਼ੰਮੀ ,ਹਰਪਾਲ ਠੱਠੇ ਵਾਲਾ ,ਬੀਬਾ ਕਵਲਜੀਤ ਕੰਵਲ , ਬਬਲੀ ਬਰਾੜ ,ਬਲਵਿੰਦਰ ਜਹਾਂਗੀਰ , ਮਿਸ ਰਿੰਪੀ,ਰਾਜਵਿੰਦਰ ਕੌਰ ,ਸੁਰਿੰਦਰ ਬਕਰਪੁਰੀ ਐਂਡ ਪਾਰਟੀ ਕਰਮਜੀਤ ਮੁੰਦਰੀ ,ਅਮਰੀਕ ਬੱਲ , ਸੋਨੀਆ ਬੱਲ ਅਤੇ ਅਤਰੋ ਚਤਰੋ ਸ਼ਾਮਿਲ ਹਨ ਵਿਸ਼ੇਸ਼ ਤੌਰ ਤੇ ਪੁੱਜ ਕੇ ਆਈਆਂ ਸੰਗਤਾਂ ਦਾ ਮਨੋਰੰਜਨ ਕਰਨਗੀਆਂ। ਓਹਨਾ ਅੱਗੇ  ਦਸਿਆ ਕੇ ਇਸ ਮੌਕੇ ਤੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ , ਡਾਕਟਰ  ਸਤਿੰਦਰ ਕੌਰ ਮਜੀਠੀਆ (ਧਰਮ ਪਤਨੀ ਲਾਲੀ ਮਜੀਠੀਆ) ,ਤਰਸੇਮ ਸਿੰਘ ਸਿਆਲਕਾ , ਸਵਰਨਜੀਤ  ਸਿੰਘ ਕੁਰਾਲੀਆਂ , ਕਾਮਰੇਡ ਬਲਕਾਰ ਸਿੰਘ , ਕਾਮਰੇਡ ਬਲਵਿੰਦਰ ਸਿੰਘ ਦੁਧਾਲਾ ਆਦਿ  ਰਾਜਨੀਤਿਕ ਸਖਸ਼ੀਅਤਾਂ ਤੋਂ ਇਲਾਵਾ ਮਨਮੋਹਨ ਸਿੰਘ ਔਲਖ ਡੀਐਸ ਪੀ ਮਜੀਠਾ , ਐਸ ਐੱਚ ਓ ਥਾਣਾ ਕੱਥੂਨੰਗਲ , ਵਿਸ਼ੇਸ਼ ਤੌਰ ਤੇ ਹਾਜਰੀ ਭਰਨਗੇ।ਇਸ ਮੌਕੇ ਤੇ ਆਈਆਂ ਸੰਗਤਾਂ ਨੂੰ ਚਾਹ ਪਕੌੜੇ ਅਤੇ ਜਲੇਬੀਆਂ ਦੇ ਅਟੁੱਟ ਲੰਗਰ ਵਰਤਾਏ ਜਾਣਗੇ ।
ਕੈਪਸਨ: ਸਾਬਕਾ ਸਰਪੰਚ ਨਰਿੰਦਰ ਸਿੰਘ ਬੱਲ ਕੈਨੇਡਾ ਵਾਲੇ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review