ਮਾਣ ਪੰਜਾਬੀਆਂ ਤੇ ਅੰਤਰਾਰਸ਼ਟਰੀ ਸਾਹਿਕ ਮੰਚ (ਇੰਗਲੈਂਡ) ਵੱਲੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਯਾਦ ਵਿੱਚ ਸਾਹਿਤਕ ਸਮਾਗਮ
May 30th, 2023 | Post by :- | 114 Views

ਬਾਬਾ ਬਕਾਲਾ ਸਾਹਿਬ  ਮਈ (ਮਨਬੀਰ ਸਿੰਘ) ਮਾਣ ਪੰਜਾਬੀਆਂ ਤੇ ਅੰਤਰਾਰਸ਼ਟਰੀ ਸਾਹਿਕ ਮੰਚ (ਇੰਗਲੈਂਡ) ਵੱਲੋਂ ਪ੍ਰਧਾਨ ਰਾਜਬੀਰ ਕੌਰ ਬੀਰ ‘ਗਰੇਵਾਲ’ ਦੀ ਅਗਵਾਈ ਹੇਠ ਸਰਦਾਰਨੀ ਜਗੀਰ ਕੌਰ ਮੀਰਾਂਕੋਟ ਦੇ ਗ੍ਰਹਿ ਵਿਖੇ ਮਰਹੂਮ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਯਾਦ ਵਿੱਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਮੱੁਖ ਮਹਿਮਾਨ ਵਜੋਂ ਮਾਣ ਪੰਜਾਬੀਆਂ ਤੇ ਅੰਤਰਾਰਸ਼ਟਰੀ ਸਾਹਿਕ ਮੰਚ (ਇੰਗਲੈਂਡ) ਦੇ ਚੇਅਰਮੈਨ ਸ: ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੋਕੇ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਭਾਸ਼ਾ ਅਫਸਰ ਡਾ: ਪਰਮਜੀਤ ਸਿੰਘ ਕਲਸੀ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਸੱਕਤਰ ਧਰਮਿੰਦਰ ਔਲਖ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਡਾ: ਹੀਰਾ ਸਿੰਘ, ਪ੍ਰਿੰ: ਜਗਦੀਸ਼ ਸਿੰਘ, ਮਨਿੰਦਰ ਸਿੰਘ ਬੋਪਰਾਏ, ਮੈਡਮ ਦਸਵਿੰਦਰ ਕੌਰ ਆਦਿ ਸਾਮਿਲ ਹੋਏ । ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਮੱਖਣ ਸਿੰਘ ਭੈਣੀਵਾਲਾ, ਜਸਪਾਲ ਸਿੰਘ ਧੂਲਕਾ, ਕੈਪਟਨ ਸਿੰਘ, ਕੁਲਦੀਪ ਸਿੰਘ ਦਰਾਜਕੇ, ਜਗਤਾਰ ਗਿੱਲ, ਰਿਤੂ ਵਰਮਾ ਕਲੇਰ, ਨਿਰਮਲ ਕੌਰ ਕੋਟਲਾ, ਜਸਬੀਰ ਸਿੰਘ ਝਬਾਲ, ਸਤਨਾਮ ਸਿੰਘ ਜੱਸੜ, ਕੰਵਲਪੀ੍ਰਤ ਕੌਰ ਥਿੰਦ, ਡਾ. ਇਕਬਾਲ ਕੌਰ ਸੌਂਧ, ਵਿਜੇਤਾ ਭਾਰਦਵਾਜ, ਡਾ. ਇੰਦਰਾ ਵਿਰਕ, ਕੁਲਦੀਪ ਸਿੰਘ ਮੌਜੀ, ਰੀਵਾ ਦਰਿਆ, ਰਾਜਿੰਦਰ ਸਿੰਘ ਭਕਨਾ, ਮਰਕਸਪਾਲ ਗੁਮਟਾਲਾ, ਮਾਸਟਰ ਸੁਖਦੇਵ ਸਿੰਘ, ਪਰਗਟ ਸਿੰਘ ਔਲਖ, ਮਨਦੀਪ ਕੌਰ, ਸਤਿੰਦਰਜੀਤ ਕੌਰ, ਬਲਵਿੰਦਰ ਕੌਰ ਪੰਧੇਰ, ਰੁਪਿੰਦਰਜੀਤ ਕੌਰ ਨਬੀਪੁਰੀ, ਅਜੀਤ ਸਿੰਘ ਨਬੀਪੁਰੀ, ਹਰਮਨਦੀਪ ਸਿੰਘ, ਜੋਬਨਜੀਤ ਕੌਰ, ਡਾ.ਤਿਲਕ ਰਾਜ ਭਾਰਦਵਾਜ, ਜਸਬੀਰ ਕੌਰ ਜੱਸ, ਜਸਵੰਤ ਧਾਪ, ਮਿੰਟੂ ਅਟਾਰੀ, ਸਤਿੰਦਰ ਸਿੰਘ ਓਠੀ, ਰਾਜਵੰਤ ਕੌਰ ਬਾਜਵਾ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਇਸ ਮੌਕੇ ਤੇ ਪਿ੍ੰ. ਗੁਰਚਰਨ ਸਿੰਘ ਸੰਧੂ, ਰਜਿੰਦਰਪਾਲ ਕੌਰ, ਡਾ. ਭੁਪਿੰਦਰ ਸਿੰਘ ਮੱਟੂ, ਜਸਬੀਰ ਕੌਰ ਕਹਾਣੀਕਾਰ, ਅਮਨਦੀਪ ਕੌਰ, ਗੁਰਜਿੰਦਰ ਮਾਹਲ, ਕਰਨਲ ਜੀ. ਐੱਸ. ਬਾਜਵਾ ਆਦਿ ਨੇ ਸਮਾਰੋਹ ਨੂੰ ਭਰਪੂਰਤਾ ਬਖ਼ਸ਼ੀ । ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਰਦਾਰਨੀ ਜਗੀਰ ਕੌਰ ਮੀਰਾਕੋਟ ਨੇ ਭਵਿੱਖ ਵਿੱਚ ਵੀ ਇਹੋ ਜਿਹੇ ਪਰੋਗਰਾਮ ਕਰਵਾਉਣ ਦਾ ਵਾਅਦਾ ਕੀਤਾ । ਇਸੇ ਦੌਰਾਨ ਡਾ. ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਜਲਦੀ ਹੀ ਪੀ੍ਤਨਗਰ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ: ਗੁਰਬਖ਼ਸ਼ ਸਿੰਘ ਦੀ ਯਾਦ ਵਿੱਚ ਸਾਹਿਤਕ ਸਮਾਗਮ ਕੀਤਾ ਜਾਵੇਗਾ ।
ਫੋਟੋ
ਜਗੀਰ ਕੌਰ ਮੀਰਾਂਕੋਟ ਦੇ ਗ੍ਰਹਿ ਵਿਖੇ ਸ: ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਡਾ: ਪਰਮਜੀਤ ਸਿੰਘ ਕਲਸੀ, ਸ਼ੇਲਿੰਦਰਜੀਤ ਸਿੰਘ ਰਾਜਨ, ਰਾਜਬੀਰ ਕੌਰ ਬੀਰ, ਦੀਪ ਦਵਿੰਦਰ ਸਿੰਘ, ਭੁਪਿੰਦਰ ਸਿੰਘ ਸੰਧੂ, ਅਤੇ ਹੋਰ । ਤਸਵੀਰ :

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review