ਕੰਟਰੈਕਟ ਇੰਸਟਰਕਟਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਅਹਿਮ ਮੀਟਿੰਗ।
May 26th, 2023 | Post by :- | 193 Views
ਕੰਟਰੈਕਟ ਇੰਸਟਰਕਟਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਅਹਿਮ ਮੀਟਿੰਗ ।
ਚੰਡੀਗੜ ਕੁਲਜੀਤ ਸਿੰਘ
 DST/CTS CONTRACT INSTRUCTOR UNION PUNJAB  ਦੀ ਮੀਟਿੰਗ  ਪੰਜਾਬ ਭਵਨ ਚੰਡੀਗੜ੍ਹ ਵਿੱਚ ਮਾਣਯੋਗ ਤਕਨੀਕੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਸਰਦਾਰ ਦਵਿੰਦਰ ਪਾਲ ਸਿੰਘ ਖਰਬੰਦਾ ਜੀ ਦੀ ਮੌਜੂਦਗੀ ਵਿਚ ਹੋਈ। ਜਿਸ ਵਿਚ ਯੂਨੀਅਨ ਵੱਲੋਂ ਪੰਜਾਬ ਦੀਆ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਕੰਮ ਕਰਦੇ ਕਰਮਚਾਰੀ ਇੰਸਟਰਕਟਰਾਂ ਨੂੰ ਕਿਸੇ ਪੋਲਸੀ ਤਹਿਤ ਲਿਆ ਕੇ ਵਿਭਾਗ ਅਧੀਨ ਕਰਨ ਲਈ ਬੇਨਤੀ ਕੀਤੀ ਗਈ। ਮੰਤਰੀ ਸਾਹਿਬ ਵੱਲੋ ਸਾਡੀਆ  ਕੁਝ  ਮੰਗਾ ਉਪਰ ਸਹਿਮਤੀ ਹੋਈ ਹੈ। ਜਿਵੇਂ ਕਿ  ਤਨਖਾਹਾਂ ਵਿਚ ਵਾਧਾ ਕਰਨਾ, ਸਾਲਾਨਾ ਪੈ ਰਹੀ ਬ੍ਰੇਕ ਨੂੰ ਮੁਕੰਮਲ ਬੰਦ ਕਰਨਾ, ਸਾਲਾਨਾ ਤਨਖਾਹਾਂ ਵਿਚ 20% ਇੰਕਰੀਮੈਂਟ , ਪੱਕੇ ਮੁਲਾਜਮਾ ਦੀ ਤਰਜ ਉਪਰ ਛੁੱਟੀਆਂ ਜਿਵੇਂ ਮਹਿਲਾਵਾਂ ਨੂੰ ਜਣੇਪਾ ਛੁੱਟੀਆਂ, E/L,C/L ਅਤੇ ਰੈਗੂਲਰ ਭਰਤੀ ਵਿਚ ਪਹਿਲਾ ਤੋਂ ਕੰਮ ਕਰਦੇ ਕੱਚੇ ਇੰਸਟਰਕਟਰਾਂ ਨੂੰ ਟੈਸਟ ਵਿਚਲੇ ਪੂਰੇ ਨੰਬਰ ਦਾ 30% ਵੇਟੇਜ ਦੇਣਾ ਆਦਿ ਉੱਪਰ ਸਹਿਮਤੀ ਬਣੀ ਹੈ। ਅਸੀ ਆਪ ਜੀ ਦੇ ਮਾਧਿਅਮ ਰਹੀ ਤਕਨੀਕੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਅਤੇ ਦਵਾਇੰਦਰ ਪਲ ਵਿਚ ਖਰਬੰਦਾ ਜੀ ਪਾਸੋ ਮੰਗ ਕਰਦੇ ਹਾਂ ਕਿ ਮੰਤਰੀ ਸਾਹਿਬ ਦੁਆਰਾ ਬਣੀ ਸਹਿਮਤੀ  ਵਾਲਿਆ ਮੰਗਾ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੇ। ਇਸ ਸਮੇਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਔਹਦੇਦਾਰ ਅਫਸਰ ਮਨੋਜ ਗੁਪਤਾ ਜੀ , ਵਿਜੇਂਦਰ ਧਵਨ ਜੀ , ਅਤੇ ਸਾਡੀ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਗਗਰੇਵਾਲ, ਉੱਪ ਪ੍ਰਧਾਨ ਸਿਮਰਨਜੀਤ ਸਿੰਘ ਫਿਰੋਜ਼ਪੁਰ, ਕਿਰਨਦੀਪ ਸਿੰਘ ਰੁਪਾਣਾ ਹਰਪ੍ਰੀਤ ਸਿੰਘ ਨੰਗਲ ,ਸਵਰਨ ਸਿੰਘ ਕਪੂਰਥਲਾ, ਸ਼ਮਸ਼ੇਰ ਸਿੰਘ ਫ਼ਰੀਦਕੋਟ ਅਤੇ ਯੂਨੀਅਨ ਦੇ ਹੋਰ ਮੈਂਬਰ ਹਾਜਰ ਸਨ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review