ਧਾਲੀਵਾਲ ਵੱਲੋਂ ਬੀੜ ਬਾਬਾ ਬੁੱਢਾ ਸਾਹਿਬ ਜਾਣ ਵਾਲੀਆਂ ਤਿੰਨ ਸੜਕਾਂ ਦਾ ਕੀਤਾ ਉਦਘਾਟਨ।
May 26th, 2023 | Post by :- | 175 Views
ਧਾਲੀਵਾਲ ਵੱਲੋਂ ਬੀੜ ਬਾਬਾ ਬੁੱਢਾ ਸਾਹਿਬ ਨੂੰ ਜਾਂਦੀਆਂ ਤਿੰਨ ਸੜਕਾਂ ਦਾ ਉਦਘਾਟਨ
ਅੰਮਿ੍ਤਸਰ, 26 ਮਈ ਕੁਲਜੀਤਸਿੰਘ
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਇਤਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੂੰ ਜਾਂਦੀਆਂ ਤਿੰਨ ਸੰਪਰਕ ਸੜਕਾਂ ਦਾ ਉਦਘਾਟਨ ਕੀਤਾ ਗਿਆ। ਇੰਨਾ ਸੜਕਾਂ ਵਿੱਚ ਭਕਨਾ ਤੋਂ ਢੰਡ, ਅੰਮਿ੍ਤਸਰ ਅਟਾਰੀ ਸੜਕ ਤੋਂ ਭਕਨਾ, ਛੇਹਰਟਾ ਤੋਂ ਬੀੜ ਸਾਹਿਬ ਰੋਡ ਸ਼ਾਮਿਲ ਹਨ। ਸ ਧਾਲੀਵਾਲ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਕਰੀਬ 22 ਕਿਲੋਮੀਟਰ ਲੰਬੀਆਂ ਇੰਨਾ ਸੜਕਾਂ ਉਤੇ 17 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ ਜਸਵਿੰਦਰ ਸਿੰਘ ਰਾਮਦਾਸ, ਵਿਧਾਇਕ ਸ ਜਸਬੀਰ ਸਿੰਘ ਸੰਧੂ, ਐਕਸੀਅਨ ਮੰਡੀ ਬੋਰਡ ਸ੍ਰੀ ਰਮਨ, ਖੇਤੀਬਾੜੀ ਅਧਿਕਾਰੀ ਸ੍ ਜਤਿੰਦਰ ਸਿੰਘ ਗਿੱਲ ਅਤੇ ਹੋਰ ਸਖਸੀਅਤਾਂ ਹਾਜ਼ਰ ਸਨ। ਸ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਇੰਨਾ ਸੜਕਾਂ ਨੂੰ ਬਣਾਇਆ ਗਿਆ ਹੈ।

   ਸ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਇੱਛਾ ਹੈ ਕਿ ਪੰਜਾਬ ਆਰਥਿਕ ਤੌਰ ਉਤੇ ਮਜ਼ਬੂਤ ਹੋਵੇ ਅਤੇ ਇਹ ਸਾਰਾ ਕੁੱਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਿਹਤ ਅਤੇ ਸਿੱਖਿਆ ਦੇ ਨਾਲ -ਨਾਲ ਸਾਡਾ ਮੁੱਢਲਾ ਢਾਂਚਾ ਵੀ ਮਜ਼ਬੂਤ ਬਣਾਇਆ ਜਾਵੇ। ਸ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ ਮਾਨ ਨੇ ਸੰਪਰਕ ਸੜਕਾਂ ਚੌੜੀਆਂ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਉਤੇ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review