ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ ਕਵੀ ਦਰਬਾਰ ।
May 20th, 2023 | Post by :- | 171 Views
ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ ਕਵੀ ਦਰਬਾਰ –
ਜੰਡਿਆਲਾ ਗੁਰੂ ਕੁਲਜੀਤ ਸਿੰਘ
ਆਨਲਾਈਨ ਮੀਡੀਆ ਪਰਵਾਜ਼ ਦੇ ਸਹਿਯੋਗ ਦੇ ਨਾਲ 40ਵਾਂ ਕਵੀ ਦਰਬਾਰ ਮਾਂ ਦਿਵਸ ਨੂੰ ਸਮਰਪਿਤ ਨਿਰਮਲ ਕੌਰ ਕੋਟਲਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿਚ ਦੁਨੀਆਂ ਦੇ ਖ਼ੂਬਸੂਰਤ ਰਿਸ਼ਤੇ ਤੇ ਰੱਬ ਦੇ ਰੂਪ ਨਾਲ ਤੁਲਨਾਈ ਜਾਂਦੀ ਮਾਂ ਨੂੰ ਸਮਰਪਿੱਤ ਬਹੁਤ ਸੋਹਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਮੰਚ ਦਾ ਸੰਚਾਲਨ ਰਣਜੀਤ ਕੌਰ ਯਮੁਨਾ ਨਗਰ ਨੇ ਨਿਭਾਇਆ ਤੇ ਇਸ ਮੌਕੇ ਪ੍ਰਧਾਨ ਨਿਰਮਲ ਕੌਰ ਕੋਟਲਾ, ਉਪ ਪ੍ਰਧਾਨ ਮਨਦੀਪ ਕੌਰ ਭਦੌੜ , ਮਨਜੀਤ ਕੌਰ ਅੰਬਾਲਵੀ, ਬਲਵਿੰਦਰ ਕੌਰ ਪੰਧੇਰ, ਅੰਜਨਾ ਮੈਨਨ, ਪੋਲੀ ਬਰਾੜ, ਸੁਖਬੀਰ ਕੌਰ, ਬਲਜੀਤ ਕੌਰ ਝੂਟੀ, ਰਣਜੀਤ ਕੌਰ ਚਾਹਲ ਤੇ ਰਣਜੀਤ ਕੌਰ ਯਮੁਨਾ ਨਗਰ ਹੋਰਾਂ ਨੇ ਮਾਂ ਵਿਸ਼ੇ ਤੇ ਖ਼ੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਦੀ ਸਮਾਪਤੀ ਮੌਕੇ ਮੀਡੀਆ ਪਰਵਾਜ਼ ਦੇ ਸੰਚਾਲਕ ਬਲਜਿੰਦਰ ਕੌਰ ਤੇ ਕੰਵਲਪ੍ਰੀਤ ਥਿੰਦ ਨੇ ਇਸ ਕਵੀ ਦਰਬਾਰ ਨੂੰ ਸੰਪੂਰਨ ਤੌਰ ਤੇ ਸਫ਼ਲ ਕਹਿ ਕੇ ਸਰਾਹਿਆ ਗਿਆ। ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਮੁੱਢ ਤੋਂ ਹੀ ਆਸਵੰਦ ਰਹਿੰਦਾ ਹੈ, ਪੰਜਾਬੀ ਮਾਂ ਬੋਲੀ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਲੈ ਕੇ ਜਾਈਏ, ਮਾਂ ਬੋਲੀ ਦਾ ਪਾਸਾਰ ਪੂਰੇ ਵਿਸ਼ਵ ਵਿਚ ਕੀਤਾ ਜਾਵੇ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review