
ਬਾਬਾ ਬਕਾਲਾ ਸਾਹਿਬ 15 ਮਈ (ਮਨਬੀਰ ਸਿੰਘ) ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਵੱਲੋਂ ਇਕ ਸਨਮਾਨ ਸਮਾਗਮ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਤਰਨਤਾਰਨ ਵਿਖੇ ਕਰਵਾਇਆ ਗਿਆ । ਇਸ ਮੋਕੇ ਪ੍ਰਧਾਨਗੀ ਮੰਡਲ ਵਿੱਚ
ਲਖਵਿੰਦਰ ਸਿੰਘ ਲੱਖਾ ਸੁਲੇਮਪੁਰੀ (ਮਾਣ ਪੰਜਾਬੀਆਂ ਅਤੇ ਅੰਤਰ-ਰਸ਼ਟਰੀ ਸਾਹਿਤਕ ਮੰਚ ਯੂ.ਕੇ.), ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਾਕਾਰਨੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਜਸਬੀਰ ਸਿੰਘ ਝਬਾਲ ਸੰਪਾਦਕ ਸਤਰੰਗੀ, ਪ੍ਰਿੰ: ਰਘਬੀਰ ਸਿੰਘ ਸੋਹਲ, ਜਸਵਿੰਦਰ ਸਿੰਘ ਚਾਹਲ, ਗਿਆਨੀ ਗੁਲਜ਼ਾਰ ਸਿੰਘ ਖੈੜਾ, ਬਰਕਤ ਸਿੰਘ ਵੋਹਰਾ, ਨਿਰਮਲ ਕੌਰ ਕੋਟਲਾ, ਬਲਬੀਰ ਸਿੰਘ ਭੈਲ ਅਤੇ ਤਰਨ ਤਾਰਨ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਸ਼ੁਸ਼ੋਭਿਤ ਹੋਏ । ਇਸ ਮੋਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ: ਬਲਬੀਰ ਸਿੰਘ ਬੇਲੀ ਦੀ ਕਿਤਾਬ ‘ਪੱਤ ਆਬਰੂ ਦੇ ਰਾਖੇ’ ਲੋਕ ਅਰਪਨ ਕੀਤੀ ਗਈ । ਉਪਰੰਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਬਾਨੀ ਸਰਪ੍ਰਸਤ ਮਰਹੂਮ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਐਵਾਰਡ ਪੱਤਰਕਾਰ ਅਤੇ ਲੇਖਕ ਮਨਦੀਪ ਸਿੰਘ ਰਾਜਨ ਨੂੰ, ਮਰਹੂਮ ਡਾ: ਸਾਧੂ ਸਿੰਘ ‘ਹਮਦਰਦ’ ਯਾਦਗਾਰੀ ਐਵਾਰਡ ਕਵੀ ਹਰਭਜਨ ਸਿੰਘ ਭੱਗਰੱਥ ਨੂੰ ਦਿੱਤਾ ਗਿਆ । ਇਸਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਨੂੰ ਦੀਦਾਰ ਸਿੰਘ ਸੰਧੂ ਯਾਦਗਰੀ ਪੁਰਸਕਾਰ, ਸਕੱਤਰ ਸਿੰਘ ਪੁਰੇਵਾਲ ਨੂੰ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਯਾਦਗਾਰੀ ਪੁਰਸਕਾਰ, ਲਖਵਿੰਦਰ ਸਿੰਘ ਲੱਖਾ ਸੁਲੇਮਪੁਰੀ ਨੂੰ ਸੰਤ ਸਿੰਘ ਮਸਕੀਨ ਯਾਦਗਰ ਪੁਰਸਕਾਰ, ਨਿਰਮਲ ਕੌਰ ਕੋਟਲਾ ਨੂੰ ਦਲੀਪ ਕੌਰ ਟਿਵਾਣਾ ਯਾਦਗਰੀ ਪੁਰਸਕਾਰ, ਕਰਮ ਸਿੰਘ ਮਾਹਲਾ ਨੂੰ ਲਾਲ ਚੰਦ ਯਮਲਾ ਯਾਦਗਰ ਪੁਰਸਕਾਰ, ਸੁਖਵਿੰਦਰ ਸਿੰਘ ਖਾਰਾ ਨੂੰ ਮੁਖਵਿੰਦਰ ਸਿੰਘ ਚੋਹਲਾ ਯਾਦਗਰ ਪੁਰਸਕਾਰ, ਗੁਰਚਰਨ ਸਿੰਘ ਸਭਰਾਂ ਨੂੰ ਕਵੀਸ਼ਰ ਸਤਨਾਮ ਸਿੰਘ ਅਰਸ਼ੀ ਯਾਦਗਰੀ ਪੁਰਸਕਾਰ, ਬਲਬੀਰ ਸਿੰਘ ਮੀਆਂਪੁਰ ਨੂੰ ਬਾਬਾ ਸੋਹਣ ਸਿੰਘ ਭਕਨਾ ਯਾਦਗਰ ਪੁਰਸਕਾਰ, ਬਲਵਿੰਦਰ ਕੌਰ ਪੰਧੇਰ ਨੂੰ ਬੀਬੀ ਗੁਲਾਬ ਕੌਰ ਗ਼ਦਰੀ ਯਾਦਗਰ ਪੁਰਸਕਾਰ, ਦੀਦਾਰ ਸਿੰਘ ਸੰਚਾਲਕ ਭਾਈ ਮੋਹਨ ਸਿੰਘ ਯਾਦਗਾਰ ਲਾਇਬਰੇਰੀ ਨੂੰ ਭਾਈ ਘਨ੍ਹਈਆ ਯਾਦਗਾਰ ਪੁਰਸਕਾਰ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸਕੱਤਰ ਅਰਜਿੰਦਰ ਸਿੰਘ ਬੁਤਾਲਵੀ, ਸਕੱਤਰ ਜਸਪਾਲ ਸਿੰਘ ਧੂਲਕਾ, ਸਕੱਤਰ ਰਾਜਵਿੰਦਰ ਕੌਰ ਰਾਜ, ਰਾਜਬੀਰ ਕੌਰ ਬੀਰ ਗਰੇਵਾਲ, ਅਮਰਪਾਲ ਸਿੰਘ ਖਹਿਰਾ, ਸਤਨਾਮ ਸਿੰਘ ਜਸਪਾਲ, ਸੱਕਤਰ ਸਿੰਘ ਪੁਰੇਵਾਲ, ਤਰਸੇਮ ਸਿੰਘ ਸਰਾਂ ਤਲਵੰਡੀ, ਕੁਲਵਿੰਦਰ ਸਿੰਘ ਦੇਹਲਾਂਵਾਲ, ਕੈਪਟਨ ਸਿੰਘ ਵੱਲੋਂ ਭਰਵੀਂ ਸ਼ਾਮੂਲੀਅਤ ਕੀਤੀ ਗਈ । ਇਸ ਮੌਕੇ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ (ਰਚੇਤਾ ਅੰਮ੍ਰਿਤਸਰ ਵੱਲ ਜਾਂਦੇ ਰਾਹੀਉ), ਜਸਬੀਰ ਸਿੰਘ ਝਬਾਲ ਸੰਪਾਦਕ ਸਤਰੰਗੀ, ਬਲਬੀਰ ਸਿੰਘ ਬੇਲੀ, ਬਲਬੀਰ ਸਿੰਘ ਭੈਲ਼, ਕੀਰਤ ਪ੍ਰਤਾਪ ਸਿੰਘ ਪੰਨੂ, ਗੁਰਜਿੰਦਰ ਬਘਿਆੜੀ, ਬਲਵਿੰਦਰ ਕੌਰ ਸਰਘੀ, ਪਰਮਜੀਤ ਕੌਰ, ਹਰਕੀਰਤ ਸਿੰਘ, ਬਲਬੀਰ ਸਿੰਘ ਲਹਿਰੀ, ਕਵਲਜੀਤ ਸਿੰਘ ਢਿੱਲੋਂ, ਮਲਕੀਤ ਸਿੰਘ ਫੌਜੀ, ਗੁਰਮੀਤ ਸਿੰਘ ਨੂਰਦੀ, ਏ.ਐਸ. ਦਲੇਰ, ਅਵਤਾਰ ਸਿੰਘ ਗੋਇੰਦਵਾਲ, ਕਾਮਰੇਡ ਚਰਨ ਸਿੰਘ, ਅਜਮੇਰ ਸਿੰਘ, ਦਿਲਬਾਗ ਸਿੰਘ ਜਰਮਸਤਪੁਰ, ਕਾਕਾ ਨਕਸ਼ਪ੍ਰੀਤ ਅਤੇ ਹੋਰਨਾਂ ਨੇ ਕਵੀ ਦਰਬਾਰ ਵਿੱਚ ਹਾਜ਼ਰੀ ਲਗਵਾਈ ।
ਫੋਟੋ
ਲਖਵਿੰਦਰ ਸਿੰਘ ਲੱਖਾ ਸੁਲੇਮਪੁਰੀ, ਮਨਦੀਪ ਸਿੰਘ ਰਾਜਨ, ਹਰਭਜਨ ਸਿੰਘ ਭੱਗਰੱਥ, ਸਕੱਤਰ ਸਿੰਘ ਪੁਰੇਵਾਲ, ਮੱਖਣ ਸਿੰਘ ਭੈਣੀਵਾਲਾ ਨੂੰ ਕਰਮਵਾਰ ਸੰਤ ਸਿੰਘ ਮਸਕੀਨ, ਪ੍ਰਿਥੀਪਾਲ ਸਿੰਘ ਅਠੌਲਾ, ਡਾ: ਸਾਧੂ ਸਿੰਘ ਹਮਦਰਦ, ਪ੍ਰਿੰ: ਸੇਵਾ ਸਿੰਘ ਕੌੜਾ ਅਤੇ ਦੀਦਾਰ ਸਿੰਘ ਸੰਧੂ ਐਵਾਰਡਾਂ ਨਾਲ ਸਨਮਾਨਿਤ ਕਰਦੇ ਹੋਏ ਪ੍ਰਧਾਨਗੀ ਮੰਡਲ ਅਤੇ ਦੂਸਰੀ ਤਸਵੀਰ ਵਿੱਚ ਸ: ਬਲਬੀਰ ਸਿੰਘ ਬੇਲੀ ਦੀ ਕਿਤਾਬ ‘ਪੱਤ ਆਬਰੂ ਦੇ ਰਾਖੇ’ ਲੋਕ ਅਰਪਨ ਕਰਦਿਆਂ ਪ੍ਰਧਾਨਗੀ ਮੰਡਲ ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review