ਲੰਮੇ ਅਰਸੇ ਬਾਅਦ ਮਾਝੇ ਅਤੇ ਦੁਆਬੇ ਦੇ ਖੇਤਾਂ ਵਿੱਚ ਪਹੁੰਚੇਗਾ ਨਹਿਰੀ ਪਾਣੀ – ਸਿੰਚਾਈ ਵਿਭਾਗ ਨੇ ਨਹਿਰਾਂ ਦੀ ਸਫਾਈ ਦੇ ਨਾਲ ਖਾਲ ਪਾਉਣ ਦਾ ਕੰਮ ਵੀ ਖੁਦ ਫੜਿਆ
May 15th, 2023 | Post by :- | 381 Views

ਅੰਮਿ੍ਤਸਰ,  ਮਈ ਪੰਜਾਬ ਦੇ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਣ ਵਾਲਾ ਨਹਿਰੀ ਪਾਣੀ ਜੋ ਕਿਸੇ ਵੇਲੇ ਜਮੀਨ ਦੀ ਕੀਮਤ ਤੈਅ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਸੀ, ਬਿਜਲੀ ਮੋਟਰਾਂ ਦੇ ਹੋਂਦ ਵਿੱਚ ਆਉਣ ਕਾਰਨ ਮਾਝੇ ਤੇ ਦੁਆਬੇ ਦੇ ਖੇਤਰਾਂ ਵਿੱਚੋਂ ਮਨਫ਼ੀ ਹੋ ਚੁੱਕਾ ਸੀ, ਨੂੰ ਸਿੰਚਾਈ ਵਿਭਾਗ ਦੁਬਾਰਾ ਖੇਤਾਂ ਤੱਕ ਪਹੁੰਚਣ ਲਈ ਜੋਰ ਅਜਮਾਈ ਕਰ ਰਿਹਾ ਹੈ। ਕਰੀਬ 30 ਸਾਲ ਦੇ ਅਰਸੇ ਤੋਂ ਬੰਦ ਪਏ ਸਿੰਚਾਈ ਦੇ ਸਾਹ ਰਾਹ ਜਿੰਨਾ ਵਿੱਚ ਸੂਏ ਤੇ ਖਾਲ ਸ਼ਾਮਿਲ ਹਨ, ਨੂੰ ਮੁੜ ਨਿਵਾਇਆ ਜਾ ਰਿਹਾ ਹੈ। ਸਿੰਚਾਈ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ੍ਰੀ ਕੁਲਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਜਮੀਨ ਹੇਠਲੇ ਪਾਣੀ ਦੀ ਹੋ ਰਹੀ ਅੰਨ੍ਹੀ ਵਰਤੋਂ ਨੂੰ ਗੰਭੀਰਤਾ ਨਾਲ ਲੈਂਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਖੇਤਾਂ ਵਿੱਚ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦੀ ਜਿੰਮੇਵਾਰ ਨੌਜਵਾਨ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤੀ ਹੈ ਅਤੇ ਉਨ੍ਹਾਂ ਦੇ ਨਾਲ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੋ ਕਿ ਆਪਣੀ ਯੋਜਨਾਬੰਦੀ, ਮਿਹਨਤ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਹਨ, ਮੋਢੀ ਭੂਮਿਕਾ ਨਿਭਾ ਰਹੇ ਹਨ।
ਨਿਗਰਾਨ ਇੰਜੀਨੀਅਰ ਨੇ ਦੱਸਿਆ ਕਿ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਪੂਰੇ ਪੰਜਾਬ ਵਿੱਚ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਹੋ ਰਹੀ ਸੀ, ਪਰ ਜਿਉਂ ਜਿਉਂ ਟਿਊਬਵੈੱਲਾਂ ਦੀ ਗਿਣਤੀ ਵਧੀ ਅਤੇ ਬਿਜਲੀ ਸਪਲਾਈ ਆਮ ਮਿਲਣ ਲੱਗੀ ਤਾਂ ਕਿਸਾਨ ਨੇ ਨਹਿਰੀ ਪਾਣੀ ਨੂੰ ਖੇਤਾਂ ਤੱਕ ਲਿਆਉਣ ਲਈ ਮਿਹਨਤ ਕਰਨੀ ਛੱਡ ਦਿੱਤੀ ਅਤੇ ਪੂਰੀ ਤਰ੍ਹਾਂ ਧਰਤੀ ਹੇਠਲਾ ਪਾਣੀ ਸਿੰਚਾਈ ਲਈ ਵਰਤਣ ਲੱਗ ਪਿਆ, ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਪਾਣੀ 100 ਫੁੱਟ ਤੋਂ ਹੇਠਾਂ ਪਹੁੰਚ ਗਿਆ ਹੈ ਅਤੇ ਕਈ ਇਲਾਕਿਆਂ ਵਿੱਚ ਖਤਰੇ ਵਾਲੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਾਝੇ ਤੇ ਦੁਆਬੇ ਵਿੱਚ ਧਰਤੀ ਹੇਠਲਾ ਪਾਣੀ ਮਿੱਠਾ ਤੇ ਫਸਲਾਂ ਦੇ ਅਨਕੂਲ ਹੋਣ ਕਾਰਨ ਲਗਭਗ 100 ਫੀਸਦੀ ਲੋਕ ਟਿਊਬਵੈੱਲਾਂ ਉਤੇ ਹੀ ਨਿਰਭਰ ਹੋ ਗਏ, ਜਦਕਿ ਮਾਲਵੇ ਵਿੱਚ ਧਰਤੀ ਹੇਠਲਾ ਪਾਣੀ ਭਾਰਾ ਹੋਣ ਕਾਰਨ ਨਹਿਰੀ ਪਾਣੀ ਵੀ ਲੋਕਾਂ ਦੀ ਲੋੜ ਬਣੀ ਰਹੀ ਅਤੇ ਲੋਕ ਇਸ ਦੀ ਕਾਫੀ ਹੱਦ ਤੱਕ ਵਰਤੋਂ ਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਝੇ ਤੇ ਦੁਆਬੇ ਵਿੱਚ ਹਾਲਤ ਇਹ ਬਣ ਗਏ ਕਿ ਲੋਕਾਂ ਨੇ ਨਹਿਰਾਂ ਦੇ ਪਾਣੀ ਨੂੰ ਖੇਤਾਂ ਤੱਕ ਪੁੱਜਦਾ ਕਰਨ ਵਾਲੇ ਖਾਲ ਵਾਹ ਕੇ ਖੇਤਾਂ ਵਿੱਚ ਰਲਾ ਲਏ।
ਉਨ੍ਹਾਂ ਦੱਸਿਆ ਕਿ ਇਹ ਖਾਲ ਸਾਫ ਕਰਨ ਦਾ ਕੰਮ ਕਿਸਾਨਾਂ ਨੇ ਆਪਣੇ ਪੱਧਰ ਉਤੇ ਕਰਨਾ ਹੁੰਦਾ ਹੈ ਅਤੇ ਅਸੀਂ ਵਿਭਾਗ ਵੱਲੋਂ ਨਹਿਰਾਂ ਤੇ ਸੂਇਆਂ ਦੀ ਸਫਾਈ ਕਰਵਾਉਣੀ ਹੁੰਦੀ ਹੈ, ਪਰ ਇਸ ਵੇਲੇ ਸਾਡਾ ਸਾਰਾ ਜੋਰ ਖਾਲ ਪਾਉਣ ਉਤੇ ਲੱਗ ਰਿਹਾ ਹੈ, ਕਿਉਂਕਿ ਜਿੰਨਾ ਕਿਸਾਨਾਂ ਨੇ ਖਾਲ ਵਾਹ ਕੇ ਖੇਤ ਬਣਾ ਲੇ ਹਨ ਪਹਿਲਾਂ ਉਨ੍ਹਾਂ ਨੂੰ ਖਾਲ ਪਾਉਣ ਲਈ ਰਾਜ਼ੀ ਕਰਨਾ ਪੈਂਦਾ ਹੈ ਅਤੇ ਫਿਰ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਸਕੀਮੀ ਖਾਲ ਦੀ ਨਿਸ਼ਾਨਦੇਹੀ ਕਰਕੇ ਉਸ ਖਾਲ ਨੂੰ ਬਣਾਉਂਦੇ ਹਨ।
ਸ੍ਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਪੂਰੇ ਪੰਜਾਬ ਵਿੱਚ 17060 ਕਰਮਚਾਰੀ ਅਤੇ ਅਧਿਕਾਰੀ ਇਸ ਕੰਮ ਵਿੱਚ ਲੱਗੇ ਹਨ, ਜਿੰਨਾ ਵਿੱਚ ਐਸ ਡੀ ਓ, ਜੇ ਈ, ਜਿਲੇਦਾਰ, ਪਟਵਾਰੀ, ਬੇਲਦਾਰ, ਮੇਟ ਅਤੇ ਕਲਰਕ ਤੱਕ ਖੇਤਾਂ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ 17184 ਨਹਿਰੀ ਖਾਲ, ਜੋ ਕਿ ਪੂਰ ਦਿੱਤੇ ਗਏ ਸਨ, ਵਿਚੋਂ ਹੁਣ ਤੱਕ 4000 ਦੇ ਕਰੀਬ ਖਾਲ ਦੁਬਾਰਾ ਬਣਾਏ ਜਾ ਚੁੱਕੇ ਹਨ ਅਤੇ ਬਾਕੀਆਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਿੰਨੇ ਜੋਰ ਨਾਲ ਕੰਮ ਜਾਰੀ ਹੈ, ਉਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਜੂਨ ਮਹੀਨੇ ਦੇ ਅੰਤ ਤੱਕ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਦਾ ਦੋ ਤਰ੍ਹਾਂ ਨਾਲ ਸਿਧਾ ਲਾਭ ਹੋਵੇਗਾ, ਇਕ ਤਾਂ ਨਹਿਰੀ ਪਾਣੀ ਦੀ ਜੋ ਵਰਤੋਂ ਕੇਵਲ 20 ਫੀਸਦੀ ਰਹਿ ਗਈ ਸੀ ਅਤੇ ਇਹ ਕੀਮਤੀ ਖਜ਼ਾਨਾ ਬਰਬਾਦ ਜਾ ਰਿਹਾ ਸੀ ਦੀ ਵਰਤੋਂ ਵੱਧਣ ਕਾਰਨ ਨਹਿਰੀ ਪਾਣੀ ਦਾ ਫਾਲਤੂ ਵਹਿਣ ਰੁਕ ਜਾਵੇਗਾ, ਦੂਸਰਾ ਨਹਿਰੀ ਪਾਣੀ ਦੀ ਵਰਤੋਂ ਨਾਲ ਟਿਊਬਵੈੱਲ ਘੱਟ ਚੱਲਣਗੇ, ਜਿਸ ਨਾਲ ਧਰਤੀ ਹੇਠਲਾ ਪਾਣੀ ਬਚੇਗਾ। ਉਨ੍ਹਾਂ ਚਿੰਤਾ ਜਾਹਿਰ ਕਰਦੇ ਦੱਸਿਆ ਕਿ ਵਾਤਾਵਰਣ ਮਾਹਿਰਾਂ ਅਨੁਸਾਰ ਜੇਕਰ ਮੌਜੂਦਾ ਗਤੀ ਨਾਲ ਅਸੀਂ ਧਰਤੀ ਵਿੱਚੋਂ ਪਾਣੀ ਕੱਢਦੇ ਰਹੇ ਤਾਂ ਸੰਨ 2037 ਤੱਕ ਪਾਣੀ ਦੇ ਰਿਜਰਵ ਖਤਮ ਹੋ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਨਹਿਰੀ ਪਾਣੀ ਜੋ ਕਿ ਹਰੀ ਕ੍ਰਾਂਤੀ ਦਾ ਧੁਰਾ ਰਿਹਾ ਹੈ ਦੀ ਵਰਤੋਂ ਮੁੜ ਸ਼ੁਰੂ ਕੀਤੀ ਜਾਵੇ ਜਿਸ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਵੀ ਬਚੇਗਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review