ਲੋਕ ਸਭਾ ਸਟੈਂਡਿੰਗ ਕਮੇਟੀ ਨੇ ਵੇਖੇ ਪਿੰਡ ਧਰਦਿਓ ਦੇ ਵਿਕਾਸ ਕਾਰਜ ।
May 12th, 2023 | Post by :- | 204 Views
ਲੋਕ ਸਭਾ ਸਟੈਂਡਿੰਗ ਕਮੇਟੀ ਨੇ ਦੇਖੇ ਪਿੰਡ ਧਰਦਿਉ ਦੇ ਵਿਕਾਸ ਕਾਰਜ਼ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਲੋਕ ਸਭਾ ਦੀ ਦਿਹਾਤੀ ਵਿਕਾਸ ਸਬੰਧੀ ਸਟੈਂਡਿੰਗ ਕਮੇਟੀ ਦਾ ਵਫਦ ਪਿੰਡ ਧਰਦਿਉ ਦੇ ਵਿਕਾਸ ਕੰਮਾਂ ਦੀ ਸਮੀਖਿਆ ਕਰਨ ਆਇਆ ਜਿੰਨ੍ਹਾਂ ਵਿੱਚ ਪੰਦਰਾਂ ਰਾਜ ਸਭਾ ਅਤੇ ਲੋਕ ਸਭਾ ਮੈਂਬਰ ਸ਼ਾਮਿਲ ਸਨ ਇਸ ਮੌਕੇ ਪੰਚਾਇਤੀ ਵਿਭਾਗ ਦੇ ਨਾਲ ਸਬੰਧਿਤ ਪੰਜਾਬ ਦਾ ਸਮੂਹ ਅਮਲਾ ਅਤੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ  ਵੀ ਹਾਜ਼ਰ ਸਨ ਇਸ ਮੌਕੇ ਡੀ.ਸੀ ਹਰਪ੍ਰੀਤ ਸਿੰਘ ਸੂਦਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਧਰਦਿਉ ਦੀ ਪੰਚਾਇਤ ਦੂਸਰੀਆ ਪੰਚਾਇਤਾਂ ਲਈ ਮਾਰਗਦਰਸ਼ਕ ਹੈl
   ਇਸ ਮੌਕੇ ਵਫਦ ਵੱਲੋ 50 ਲੱਖ ਦੀ ਲਾਗਤ ਨਾਲ ਬਣੇ ਸਾਂਝਾ ਜਲ ਤਲਾਬ,ਪਾਰਕਾਂ,ਸ਼ਮਸ਼ਾਨਘਾਟ ਅਤੇ ਸੁਚੱਜੇ ਰੂਪ ਨਾਲ ਬਣੀਆਂ ਗਲੀਆ-ਨਾਲੀਆਂ ਦਾ ਸਰਵੇਖਣ ਕੀਤਾ ਇਸ ਮੌਕੇ ਸਰਪੰਚ ਕਵਲਜੀਤ ਕੌਰ ਨੇ ਕਿਹਾ ਕੇ ਮੇਰਾ ਅਤੇ ਮੇਰੀ ਟੀਮ ਦਾ ਮਕਸਦ ਆਪਣੇ ਪਿੰਡ ਨੂੰ ਦੇਸ਼ ਦਾ ਨੰਬਰ ਇੱਕ ਪਿੰਡ ਬਣਾਉਣਾ ਹੈ ਅਤੇ ਹਰ ਉਸਾਰੂ ਪੱਖ ਤੋਂ ਵਿਕਾਸ ਕਰਨ ਲਈ ਮੈਂ ਵਚਨਬੱਧ ਹਾਂ ਅਤੇ ਪਿੰਡ ਦੇ ਵਿਕਾਸ ਲਈ ਮੇਰੀ ਪੰਚਾਇਤ ਸ਼ਹੀਦ ਭਾਈ ਸੰਤੋਖ ਸਿੰਘ ਯੂਨੀਕ ਚੈਰੀਟੇਬਲ ਟਰੱਸਟ ਅਤੇ  ਪਿੰਡ ਵਾਸੀਆਂ ਵੱਲੋਂ ਮੈਂਨੂੰ ਪੂਰਣ ਸਹਿਯੋਗ ਮਿਲ ਰਿਹਾ ਹੈ ਇਸ ਮੌਕੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਏ.ਡੀ.ਸੀ ਰਵਿੰਦਰਪਾਲ ਸਿੰਘ,ਡੀ.ਡੀ.ਪੀ.ਓ ਨਵਦੀਪ ਕੌਰ,ਬੀ.ਡੀ.ਪੀ.ਓ ਅਮਨਦੀਪ ਸਿੰਘ,ਨਰੇਗਾ ਜਿਲ੍ਹਾ ਮੁਖੀ ਹਰਸਿਮਰਨ ਕੌਰ,ਏ.ਪੀ.ਓ ਬਲਵਿੰਦਰ ਸਿੰਘ,ਸੈਕਟਰੀ ਮੇਵਾ ਸਿੰਘ,ਗ੍ਰਾਮ ਸੇਵਕ ਅਮਰਜੀਤ ਸਿੰਘ ਅਤੇ ਸਮੂਹ ਪੰਚਾਇਤ ਅਤੇ ਟਰੱਸਟ ਮੈਂਬਰ ਹਾਜਰ ਸਨl
   ਤਸਵੀਰ ਅਤੇ ਵੇਰਵਾ-ਲੋਕ ਸਭਾ ਵਫਦ ਨਾਲ ਸਰਪੰਚ ਕਵਲਜੀਤ ਕੌਰ,ਉਨ੍ਹਾਂ ਦੀ ਪੰਚਾਇਤ ਅਤੇ ਜਿਲ੍ਹਾਂ ਪ੍ਰਸ਼ਾਸਨ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review