ਜੰਡਿਆਲਾ ਗੁਰੂ ਹਲਕੇ ਦੀ ਬਦਲੀ ਜਾਵੇਗੀ ਨੁਹਾਰ ;ਈ ਟੀ ਓ ।
May 12th, 2023 | Post by :- | 95 Views
ਜੰਡਿਆਲਾ ਗੁਰੂ ਹਲਕੇ ਦੀ ਬਦਲੀ ਜਾਵੇਗੀ ਨੁਹਾਰ-ਈ ਟੀ ਓ
ਪਿੰਡ ਧੀਰੇਕੋਟ ਵਿਖੇ ਨਵੇਂ ਆਂਗਣਵਾੜੀ ਕੇਂਦਰ ਦਾ ਰੱਖਿਆ ਨੀਂਹ ਪੱਥਰ
ਅਧਿਕਾਰੀਆਂ ਨਾਲ ਸੱਥ ਵਿੱਚ ਬੈਠ ਕੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ
ਜੰਡਿਆਲਾ ਗੁਰੂ, 12 ਮਈ ਕੁਲਜੀਤ ਸਿੰਘ
         ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਹੈ ਕਿ ਮੇਰਾ ਹਲਕਾ ਜੰਡਿਆਲਾ ਗੁਰੂ, ਜੋ ਕਿ ਲੰਮੇ ਸਮੇਂ ਤੋਂ ਅਣਗੌਲਿਆ ਰਿਹਾ ਹੈ, ਦੀ ਵਿਆਪਕ ਨੁਹਾਰ ਬਦਲੀ ਜਾਵੇਗੀ ਅਤੇ ਇਸ ਕੰਮ ਵਿੱਚ ਸਾਰੇ ਵਿਭਾਗਾਂ ਦੇ ਅਧਿਕਾਰੀ  ਅਤੇ ਕਰਮਚਾਰੀ  ਵੱਡਾ  ਯੋਗਦਾਨ ਪਾਉਣ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ। ਉਕਤ ਸਬਦਾਂ ਦਾ ਪ੍ਗਟਾਵਾ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਨੇ ਅੱਜ ਪਿੰਡ ਧੀਰੇਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 9 ਲੱਖ 82 ਹਜਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਂਗਣਵਾੜੀ ਸੈਂਟਰ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵੀ ਖੁੱਲ ਕੇ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਮੇਰਾ ਸਾਰਾ ਧਿਆਨ ਜੰਡਿਆਲਾ ਗੁਰੂ ਹਲਕੇ ਦੇ ਮੁੱਢਲੇ ਢਾਂਚੇ, ਜਿਸ ਵਿੱਚ ਸੜਕਾਂ, ਸਕੂਲਾਂ, ਨਹਿਰਾਂ, ਹਸਪਤਾਲ ਆਦਿ ਦੇ ਕੰਮ ਮੇਰੀ ਪਹਿਲੀ ਤਰਜੀਹ ਹਨ। ਉਨ੍ਹਾਂ ਪਿੰਡ ਦੇ ਖੇਡ ਮੈਦਾਨ ਦੀ ਚਾਰਦੀਵਾਰੀ ਕਰਨ ਅਤੇ ਪੀਣ ਵਾਲੇ ਪਾਣੀ ਦੀ ਬਿਹਤਰ ਸਪਲਾਈ ਲਈ ਟੈਂਕੀ ਦੀ ਮੁਰੰਮਤ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਅਮਨ ਧੀਰੇਕੋਟ, ਸੋਨੂੰ ਧੀਰੇਕੋਟ, ਸਤਿੰਦਰ ਸਿੰਘ ਸੁਖਵਿੰਦਰ ਸਿੰਘ ਸੁਬੇਦਾਰ ਛਨਾਖ ਸਿੰਘ ਅਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।

 ਕੈਬਨਿਟ ਮੰਤਰੀ ਨੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਅਧਿਕਾਰੀਆਂ ਸਮੇਤ ਲੋਕਾਂ ਵਿੱਚ ਬੈੋਠ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਜੋ ਸ਼ਿਕਾਇਤ ਮੌਕੇ ਤੇ ਹੱਲ ਹੋਣ ਵਾਲੀਆਂ ਸਨ ਉਹ ਅਧੀਕਾਰੀਆਂ ਨਾਲ ਗੱਲ ਬਾਤ ਕਰਕੇ ਹੱਲ ਕੀਤੀਆਂ ਅਤੇ ਰਹਿੰਦੀਆਂ ਮੰਗਾਂ ਅਧੀਕਾਰੀਆਂ ਨੂੰ ਜਲਦੀ ਪੂਰੀਆਂ ਕਰਨ ਲਈ ਹਦਾਇਤ ਕੀਤੀ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review