ਸੱਚਖੰਡ ਬੋਰਡ ਵੱਲੋਂ ਠਾਨ ਸਿੰਘ ਬੰਗਈ ਸੁਪਰਡੈਂਟ ਅਤੇ ਜੈਮਲ ਸਿੰਘ ਢਿੱਲੋਂ ਪ੍ਰਸ਼ਾਸਨਿਕ ਪੀ ਏ ਨਿਯੁਕਤ ।
May 11th, 2023 | Post by :- | 171 Views

ਸੱਚਖੰਡ ਬੋਰਡ ਵਲੋ ਸ੍ਰ. ਠਾਨ ਸਿੰਘ ਬੁੰਗਈ ਸੁਪਰਡੈਟ ਅਤੇ ਸ੍ਰ. ਜੈਮਲ ਸਿੰਘ ਢਿੱਲੋ ਪ੍ਰਸ਼ਾਸ਼ਨਿਕ ਪੀ ਏ ਨਿਯੁਕਤ
ਜੰਡਿਆਲਾ ਗੁਰੂ11 ਮਈ (ਕੁਲਜੀਤ ਸਿੰਘ)ਗੁਰਦੁਆਰਾ ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਪ੍ਰਸ਼ਾਸਕ ਡਾ. ਪਰਵਿੰਦਰ ਸਿੰਘ ਜੀ ਪਸਰੀਚਾ ਵੱਲੋਂ ਗੁਰਦੁਆਰਾ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਦੋ ਸਹਾਇਕ ਸੁਪਰਡੈਂਟ ਦੀ ਚੋਣ ਲਈ ਮਿਤੀ 10 ਮਈ 2023 ਨੂੰ ਗੁਰਦੁਆਰਾ ਸਾਹਿਬ ਦੇ 10 ਸੁਪਰਵਾਈਜ਼ਰਾਂ ਦੀ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਲਿਆ ਗਿਆ ਇਸ ਸਮੇਂ ਨਾਂਦੇੜ ਦੇ ਜਿਲ੍ਹਾ ਕੁਲੈਕਟਰ ਸ੍ਰੀ ਅਭਿਜੀਤ ਰਾਉਂਤ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ । ਜਿਨ੍ਹਾਂ ਵਿਚੋਂ ਸ੍ਰ: ਜੈਮਲ ਸਿੰਘ ਢਿਲੋਂ ਪੀ. ਏ. ਪ੍ਰਸ਼ਾਸਕ ਸਾਹਿਬ ਅਤੇ ਸ੍ਰ: ਬਲਵਿੰਦਰ ਸਿੰਘ ਫੌਜੀ ਅਕਾਊਂਟੈਂਟ ਨੂੰ ਮੈਰਿਟ ਦੇ ਆਧਾਰ ‘ਤੇ ਸਹਾਇਕ ਸੁਪਰਡੈਂਟ ਵਜੋਂ ਚੁਣਿਆ ਗਿਆ । ਏਸੇ ਤਰਾਂ ਹੀ ਸੁਪਰਡੈਂਟ ਪਦ ਲਈ 35 ਤੋਂ 55 ਸਾਲ ਦੀ ਉਮਰ ਦੇ ਦਰਮਿਆਨ ਅਧਿਕਾਰੀਆਂ ਜਿਨ੍ਹਾਂ ਵਿੱਚ ਸ੍ਰ. ਠਾਨ ਸਿੰਘ ਬੁੰਗਈ ਅਤੇ ਸ੍ਰ: ਰਵਿੰਦਰ ਸਿੰਘ ਕਪੂਰ ਸ਼ਾਮਿਲ ਸਨ, ਦਾ ਇੰਟਰਵਿਊ ਲਿਆ ਗਿਆ ਪ੍ਰਸ਼ਾਸਨਿਕ ਤਜਰਬੇ ਦੇ ਆਧਾਰ ‘ਤੇ ਸ੍ਰ ਠਾਨ ਸਿੰਘ ਬੰਗਈ ਨੂੰ ਸੁਪਰਡੈਂਟ ਵਜੋਂ ਨਿਯੁਕਤ ਕੀਤਾ ਗਿਆ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮਾਨਯੋਗ ਪੰਜ ਪਿਆਰੇ ਸਾਹਿਬਾਨ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਮੀਤ ਜੱਥੇਦਾਰ ਭਾਈ ਜੋਤਿੰਦਰ ਸਿੰਘ ਜੀ, ਭਾਈ ਕਸ਼ਮੀਰ ਸਿੰਘ ਜੀ ਹੈਡ ਗ੍ਰੰਥੀ, ਭਾਈ ਰਾਮ ਸਿੰਘ ਜੀ ਧੂਪੀਆ ਤੇ ਭਾਈ ਗੁਰਮੀਤ ਸਿੰਘ ਜੀ ਮੀਤ ਗਾਂਧੀ ਦੀ ਹਾਜਰੀ ਵਿੱਚ ਡਾ. ਪਰਵਿੰਦਰ ਸਿੰਘ ਜੀ ਪਸਰੀਚਾ ਪ੍ਰਸ਼ਾਸਕ ਸਾਹਿਬ ਨੇ ਸ੍ਰ. ਠਾਨ ਸਿੰਘ ਜੀ ਬੰਗਈ ਨੂੰ ਤਖਤ ਸੱਚਖੰਡ ਸਾਹਿਬ ਦੇ ਸੁਪਰਡੈਂਟ ਵਜੋਂ ਨਿਯੁਕਤੀ ਪੱਤਰ ਸੌਂਪਿਆ ਅਤੇ ਵਧਾਈਆਂ ਦਿਤੀਆਂ ਇਸ ਸਮੇਂ ਸ੍ਰ. ਜਸਬੀਰ ਸਿੰਘ ਜੀ ਧਾਮ ਤੇ ਹੋਰ ਪਤਵੰਤੇ ਸੱਜਣ ਹਾਜਰ ਸਨ ਇਥੇ ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰ ਯੋਗ ਹੈ ਕਿ ਸ੍ਰ: ਠਾਨ ਸਿੰਘ ਬੰਗਈ ਪਹਿਲਾ ਵੀ ਸਤੰਬਰ 2015 ਤੋਂ ਮਾਰਚ 2018 ਪਹਿਲਾਂ ਵੀ ਤਖ਼ਤ ਸੱਚਖੰਡ ਸਾਹਿਬ ਦੇ ਸੁਪਰਡੈਂਟ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ । ਆਪ ਜੀ ਨੇ 2008 ਗੁਰਤਾਗੱਦੀ ਸਮਾਗਮਾਂ ਸਮੇਂ ਵੀ ਅਹਿਮ ਸੇਵਾਵਾਂ ਨਿਭਾਈਆਂ ਸਨ। ਆਪ ਜੀ ਬੜੇ ਮਿਲਾਪੜੇ ਸੁਭਾਅ ਤੇ ਲੰਬੇ ਪ੍ਰਸ਼ਾਸ਼ਨਕ ਤਜ਼ਰਬੇ ਵਾਲੇ ਸੱਜਣ ਮੰਨੇ ਜਾਂਦੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review