ਸੇਂਟ ਸੋਲਜਰ ਸਕੂਲ ਦੇ ਬੱਚਿਆਂ ਨੇ ਲਾਈਵ ਓਲੰਪਿਆਡ ਵਿਚ ਸ਼ਾਨਦਾਰ ਪ੍ਰਾਪਤੀਆਂ ।
May 11th, 2023 | Post by :- | 121 Views
ਸੈਂਟ ਸੋਲਜਰ ਸਕੂਲ ਦੇ ਬੱਚਿਆਂ ਦੀਆਂ ਲਾਈਵ ਓਲੰਪੀਆਡ ਵਿੱਚ ਸ਼ਾਨਦਾਰ ਪ੍ਰਾਪਤੀਆਂ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਇੱਕ ਅਜਿਹਾ ਅਦਾਰਾ ਹੈ , ਜਿੱਥੇ ਬੱਚਿਆਂ ਨੂੰ ਰੈਗੂਲਰ ਪੜ੍ਹਾਈ ਦੇ ਨਾਲ ਨਾਲ ਕੰਪੀਟਿਸ਼ਨ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਵੀ ਨਿਵੇਕਲੇ ਉਪਰਾਲੇ ਕੀਤੇ ਜਾਂਦੇ ਹਨ । ਇਸ ਤਹਿਤ ਸਕੂਲ ਦੇ ਬੱਚਿਆਂ ਨੇ ਐਜੂਕੇਸ਼ਨ ਲੈਬ ਲਰਨਿੰਗ ਸਲਿਊਸ਼ਨ ਪ੍ਰਾਈਵੇਟ ਲਿਮੀਟਿਡ ਲਾਈਵ ਉਲੰਪਿਆਡ ਵਲੋਂ ਲਈ ਜਾਂਦੀ ਕੰਪੀਟਿਸ਼ਨ ਦੀ ਤਿਆਰੀ ਲਈ ਪ੍ਰੀਖਿਆ ਵਿੱਚ ਹਿੱਸਾ ਲਿਆ । ਇਸ ਪ੍ਰੀਖਿਆ ਵਿੱਚ ਲਗਭਗ 100 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ । ਇਸ ਪ੍ਰੀਖਿਆ ਵਿੱਚ ਚੌਥੀ ਕਲਾਸ ਦੀ ਵਿਦਿਆਰਥਣ ਸਮਾਇਰਾ ਸ਼ਰਮਾ ਨੇ ਇੰਗਿਲਸ਼ ਵਿੱਚ ਨੈਸ਼ਨਲ ਐਵਾਰਡ ਜਿੱਤ ਕੇ ਗੋਲਡ ਮੈਡਲ ਹਾਸਿਲ ਕੀਤਾ । 100 ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ ਸਮਾਇਰਾ ਸ਼ਰਮਾ ਨੂੰ  ਗਲੋਬਲ ਗੋਲਡ ਅਤੇ ਸ਼ਾਨਦਾਰ ਗੋਲਡ ਮੈਡਲ , ਸਰਟੀਫਿਕੇਟ ਅਤੇ ਇਨਾਮ ਵਜੋਂ ਇੱਕ ਸ਼ਾਨਦਾਰ ਸਮਾਰਟ ਫੋਨ ਵੀ ਦਿੱਤਾ ਗਿਆ । ਸਕੂਲ ਦੇ 11 ਬੱਚੇ ਨੈਸ਼ਨਲ ਲਈ ਕੁਆਲੀਫਾਈ ਹੋਏ ਅਤੇ 8 ਬੱਚਿਆਂ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ।
ਇਸ ਮੌਕੇ ਸਕੂਲ ਦੇ ਐਮ.ਡੀ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਹੀ ਬੱਚਿਆਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਕੰਪੀਟਿਸ਼ਨਾਂ ਲਈ ਤਿਆਰ ਕਰਨਾ ਹੈ, ਅਤੇ ਛੋਟੀਆਂ ਕਲਾਸਾਂ ਤੋਂ ਹੀ ਇਸਦੀ ਤਿਆਰੀ ਬਹੁਤ ਜ਼ਰੂਰੀ ਹੈ ਤਾਂ ਕੀ ਸਾਡੇ ਬੱਚੇ ਅੱਗੇ ਜਾ ਕੇ ਕਿਸੇ ਵੀ ਕੰਪੀਟਿਸ਼ਨ ਦੀ ਪ੍ਰੀਖਿਆ ਵਿੱਚ ਚੰਗੇ ਨੰਬਰਾਂ ਨਾਲ ਮੈਰਿਟ ਵਿੱਚ ਆਉਣ । ਇਸ ਉਪਲਬਧੀ ਲਈ ਉਹਨਾਂ ਨੇ ਬੱਚਿਆਂ ਅਤੇ ਅਧਿਆਪਕਾਂ ਦਿ ਮਿਹਨਤ ਨੂੰ ਖੂਬ ਸਰਾਹਿਆ ਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review