ਮੱਖਣ ਭੈਣੀਵਾਲਾ ਦਾ ਸਾਫ ਸੁਥਰੀ ਗਾਇਕੀ ਨੂੰ ਸਮਰਪਿਤ ਗੀਤ ‘ਸੱਚੀਆਂ ਸੁੱਚੀਆਂ’ ਲੋਕ ਅਰਪਿਤ ਕੀਤਾ
May 10th, 2023 | Post by :- | 153 Views

ਬਾਬਾ ਬਕਾਲਾ ਸਾਹਿਬ 10 ਮਈ (ਮਨਬੀਰ ਧੁਲਕਾ) ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਦਫਤਰ ਮਰਹੂਮ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ, ਬਾਬਾ ਬਕਾਲਾ ਸਾਹਿਬ ਵਿਖੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ, ਨਾਮਵਰ ਗੀਤਕਾਰ ਅਤੇ ਗਾਇਕ ਮੱਖਣ ਭੈਣੀਵਾਲਾ ਦੇ ਸਾਫ ਸੁਥਰੀ ਗਾਇਕੀ ਨੂੰ ਸਮਰਪਿਤ ਨਵੇਂ ਗੀਤ ‘ਸੱਚੀਆਂ ਸੁੱਚੀਆਂ’ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਜੈ ਮਿਊਜਕ ਕੰਪਨੀ ਅਤੇ ਜੋਗਾ ਸਿੰਘ ਰੰਧਾਵਾ ਦੀ ਪੇਸ਼ਕਸ਼ ਅਤੇ ਨਿਰਮਾਤਾ ਸੁਖਮਿੰਦਰ ਸਿੰਘ ਤਾਰਾਗੜ੍ਹ, ਸੰਗੀਤ ਹਰੀ ਅਮਿਤ ਦੀ ਸੁਚੱਜੀ ਟੀਮ ਦੁਆਰਾ ਫਿਲਮਾਂਕਣ ਕੀਤੇ ਗਏ ਗੀਤ ‘ਸੱਚੀਆਂ ਸੁੱਚੀਆਂ’ ਦੇ ਪੋਸਟਰ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸੁਖਦੇਵ ਸਿੰਘ ਭੁੱਲਰ ਸਾ: ਸੀ: ਮੈਨੇਜਰ ਪੰਜਾਬ ਸਕੂਲ ਸਿਖਿਆ ਬੋਰਡ, ਡਾ: ਕੁਲਵੰਤ ਸਿੰਘ ਬਾਠ ਸੀ: ਵੈਟਰਨਰੀ ਅਫਸਰ ਅਤੇ ਸੁਖਵੰਤ ਕੌਰ ਵੱਸੀ (ਪ੍ਰਧਾਨ ਮਹਿਲਾ ਵਿੰਗ) ਨੇ ਸਾਂਝੇ ਤੌਰ ਤੇ ਲੋਕ ਅਰਪਿਤ ਕਰਨ ਦੀ ਰਸਮ ਨਿਭਾਈ । ਇਸ ਮੌਕੇ ਗਾਇਕ ਮੱਖਣ ਭੈਣੀਵਾਲਾ ਨੇ ਆਪਣੀ ਸੁਰੀਲੀ ਅਤੇ ਦਮਦਾਰ ਅਵਾਜ਼ ਨਾਲ ਸਭ ਦਾ ਮਨ ਮੋਹ ਲਿਆ । ਇਸ ਮੌਕੇ ਮਾ: ਮਨਜੀਤ ਸਿੰਘ ਵੱਸੀ, ਨਵਦੀਪ ਸਿੰਘ ਬਦੇਸ਼ਾ, ਬਲਵਿੰਦਰ ਸਿੰਘ ਅਠੌਲਾ, ਜਸਪਾਲ ਸਿੰਘ ਧੂਲਕਾ, ਬਲਜਿੰਦਰ ਸਿੰਘ ਸੋਨੀ, ਦਲਬੀਰ ਸਿੰਘ ਪੱਪੀ, ਸਰਬਜੀਤ ਸਿੰਘ ਪੱਡਾ, ਅਮਰਜੀਤ ਸਿੰਘ ਘੱੁਕ, ਮਨਜੀਤ ਸਿੰਘ ਕੰਬੋ, ਸੰਨਪ੍ਰੀਤ ਸਿੰਘ ਮਣੀ ਅਤੇ ਹੋਰ ਹਾਜ਼ਰ ਸਨ ।

ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ, ਬਾਬਾ ਬਕਾਲਾ ਸਾਹਿਬ ਵਿਖੇ ਗਾਇਕ ਮੱਖਣ ਭੈਣੀਵਾਲਾ ਦੇ ਨਵੇਂ ਗੀਤ ‘ਸੱਚੀਆਂ ਸੁੱਚੀਆਂ’ ਨੂੰ ਲੋਕ ਅਰਪਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਸੁਖਦੇਵ ਸਿੰਘ ਭੁੱਲਰ, ਡਾ: ਕੁਲਵੰਤ ਸਿੰਘ ਬਾਠ, ਸੁਖਵੰਤ ਕੌਰ ਵੱਸੀ, ਨਵਦੀਪ ਬਦੇਸ਼ਾ, ਮਨਜੀਤ ਸਿੰਘ ਵੱਸੀ, ਜਸਪਾਲ ਧੂਲਕਾ ਅਤੇ ਹੋਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review