ਫਤਹਿਗੜ੍ਹ ਚੂੜੀਆਂ ਸਾਹਿਤ ਸਭਾ ਵੱਲੋਂ ਸ਼ੇਲਿੰਦਰਜੀਤ ਸਿੰਘ ਰਾਜਨ, ਰਘਬੀਰ ਸਿੰਘ ਸੋਹਲ, ਅਤੇ ਧਰਮਿੰਦਰ ਔਲ਼ਖ ਦਾ ਸਨਮਾਨ
March 26th, 2023 | Post by :- | 158 Views

ਬਾਬਾ ਬਕਾਲਾ ਸਾਹਿਬ 26 ਜਨਵਰੀ (ਮਨਬੀਰ ਸਿੰਘ ਧੁਲਕਾ.) ਸਾਹਿਤ ਸਭਾ ਫਤਹਿਗੜ੍ਹ ਚੂੜੀਆਂ ਵੱਲੋਂ ਸਵਰਗੀ ਸ੍ਰੀਮਤੀ ਕਸ਼ਮੀਰ ਕੋਰ ਅਤੇ ਰਾਜਿੰਦਰ ਕੌਰ ਦੀ ਯਾਦ ਵਿੱਚ ਕ੍ਰਿਪਾਲ ਸਿੰਘ ਯੋਗੀ ਅਤੇ ਮੇਦਨ ਸਿੰਘ ਮੇਦਨ ਨੂੰ ਸਮਰਪਿਤ 6ਵਾਂ ਸਲਾਨਾ ਅਤੇ ਸਨਮਾਨ ਸਮਗਾਮ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਗ਼ਜ਼ਲਗੋ ਸੁਲੱਖਣ ਸਿੰਘ ਸਰਹੱਦੀ, ਡਾ: ਅਨੂਪ ਸਿੰਘ ਸਾ: ਸੀ: ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਕਹਾਣੀਕਾਰ ਮੁਖਤਾਰ ਗਿੱਲ, ਕਥਾਕਾਰ ਦੇਵਿੰਦਰ ਦੀਦਾਰ, ਤਲਵਿੰਦਰ ਕੌਰ, ਰਾਜਬੀਰ ਕੌਰ ਰੰਧਾਵਾ, ਗੁਰਜੀਤ ਕੌਰ ਅਜਨਾਲਾ, ਹਰਪਾਲ ਸਿੰਘ ਨਾਗਰਾ, ਪ੍ਰੀਤਮ ਸਰਪੰਚ, ਅਤੇ ਸਭਾ ਦੇ ਪ੍ਰਧਾਨ ਮਾ: ਸੁੱਚਾ ਸਿੰਘ ਰੰਧਾਵਾ ਨੇ ਕੀਤੀ । ਇਸ ਮੌਕੇ ਪ੍ਰਸੋਤਮ ਸਿੰਘ ਲੱਲੀ ਦੀ ਪੁਸਤਕ “ਬੰਤੋ ਦਾ ਗੁਨਾਹਗਾਰ” ਲੋਕ ਅਰਪਿਤ ਕੀਤੀ, ਜਿਸ ਉਪਰ ਡਾ: ਰੁਪਿੰਦਰ ਕੌਰ ਗੱਲ ਨੇ ਪਰਚਾ ਪੜ੍ਹਿਆ । ਇਸ ਦੌਰਾਨ ਹੀ ਪੰਜਾਬੀ ਮਾਂ ਬੋਲੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਅੋਲ਼ਖ ਨੂੰ ਸਨਮਾਨ ਪੱਤਰ ਅਤੇ ਦੁਸ਼ਾਲਾ ਦੇਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀਨੀਅਰ ਮੀਤ ਪ੍ਰਧਾਨ ਮੱਖਣ ਭੈਣੀਵਾਲਾ, ਸਕੱਤਰ ਸੁਖਰਾਜ ਸਕੰਦਰ, ਜਗਦੀਸ਼ ਸਿੰਘ ਬਮਰਾਹ, ਅਮਨਪ੍ਰੀਤ ਸਿੰਘ, ਭੁਪਿੰਦਰ ਸਿੰਘ ਸੰਧੂ, ਜਗਤਾਰ ਗਿੱਲ, ਜਸਵੰਤ ਧਾਪ, ਹਰਮੀਤ ਆਰਟਿਸਟ, ਬਲਜਿੰਦਰ ਮਾਂਗਟ, ਯੁੱਧਵੀਰ ਸਿੰਘ ਔਲਖ, ਰੋਜੀ ਸਿੰਘ, ਗੁਰਮੀਤ ਸਿੰਘ ਬਾਜਵਾ, ਸੁਖਦੇਵ ਸਿੰਘ ਪ੍ਰੇਮੀ, ਸਵਿੰਦਰ ਸਿੰਘ ਭਾਗੋਵਾਲੀਆ, ਸੁਖਵੰਤ ਚੇਤਨਪੁਰੀ, ਸੁਲਤਾਨ ਭਾਰਤੀ, ਅਜੀਤ ਕਮਲ, ਅਮਨ ਅਜਨਾਲਾ, ਰਾਜਪਾਲ ਸ਼ਰਮਾ, ਵਿਜੈ ਅਗਨੀਹੋਤਰੀ, ਰਮੇਸ਼ ਜਾਨੂੰ, ਰਾਜ ਕਲਾਨੌਰ, ਚੰਨ ਬੋਲੇਵਾਲੀਆ, ਤਰਸੇਮ ਸਿੰਘ ਰੰਧਾਵਾ, ਰਾਜਿੰਦਰ ਬੰਟੂ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਸਟੇਜ ਸੰਚਾਲਨ ਦੇ ਫਰਜ਼ ਸੁਖਦੇਵ ਸਿੰਘ ਕਾਹਲੋਂ ਨੇ ਬਾਖੂਬੀ ਨਿਭਾਏ ।

ਤਸਵੀਰ ਅਤੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਕੈਪਸ਼ਨ:- ਸਾਹਿਤ ਸਭਾ ਫਤਹਿਗੜ੍ਹ ਚੂੜੀਆਂ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਧਰਵਿੰਦਰ ਅੋਲ਼ਖ ਨੂੰ ਸਨਮਾਨਿਤ ਕਰਦਿਆਂ ਸਭਾ ਦੇ ਅਹੁਦੇਦਾਰ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review