
ਵਡਾਲਾ ਜੌਹਲ ਵਿਖੇ ਪਾਰਾਦੀਪ ਫਾਸਟ ਫੇਟਸ ਕੰਪਨੀ ਵੱਲੋਂ ਮਹਿਲਾ ਦਿਵਸ ਮਨਾਇਆ ਗਿਆ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪਿੰਡ ਵਡਾਲਾ ਜੌਹਲ ਦੇ ਗੁਰਦੁਆਰਾ ਬਾਬੇ ਸ਼ਹੀਦਾਂ ਚੜ੍ਹਦੀ ਪੱਤੀ ਵਿਖੇ ਡਿਪਟੀ ਜਨਰਲ ਮੈਨੇਜਰ ਮਨਵਿੰਦਰ ਸਿੰਘ ਰਾਣਾ ਵਡਾਲਾ ਜੌਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਾਦੀਪ ਫਾਸਟ ਫੇਟਸ ਕੰਪਨੀ ਲਿਮਟਿਡ ਤੇ ਜਵਾਰੀ ਫਾਰਮ ਹਬ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਹਿਲਾ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਕੈਪਟਨ ਜਸਵੰਤ ਸਿੰਘ, ਰਿਸ਼ੀ ਰਾਜ, ਕੁਲਦੀਪ ਸਿੰਘ ਖੈਹਿਰਾ ਖਾਦ ਸਟੋਰ ਵਾਲੇ, ਵਿਜੇ ਪਾਂਡੇ, ਰਣਬੀਰ ਸਿੰਘ ਸਿੱਧੂ ਤੇ ਹੋਰ ਬੁਲਾਰਿਆਂ ਨੇ ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਬੇਟੀਆਂ ਨੂੰ ਵੱਧ ਤੋਂ ਵੱਧ ਸਿਖਿਅਤ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਉਹਨਾਂ ਕਿਹਾ ਕਿ ਸਾਨੂੰ ਸਮਾਜ ਵਿੱਚ ਬੱਚੀਆਂ ਨੂੰ ਵੱਧ ਤੋਂ ਵੱਧ ਸਤਿਕਾਰ ਦੇਣਾ ਚਾਹੀਦਾ ਹੈ ਕਿਉਂਕਿ ਕੁੜੀਆਂ ਹਮੇਸ਼ਾ ਹੀ ਆਪਣੇ ਮਾਂ ਬਾਪ ਨੂੰ ਜ਼ਿਆਦਾ ਪਿਆਰ ਕਰਦੀਆਂ ਹਨ । ਇਸ ਮੌਕੇ ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਫਸਲਾਂ ਵਿਚ ਰਸਾਇਣਕ ਖਾਦਾਂ ਦੀ ਵਰਤੋਂ ਸੰਜਮ ਨਾਲ ਕਰਨ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਦੇਸੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਚਾਇਆ ਜਾ ਸਕੇ । ਇਸ ਮੌਕੇ ਤੇ ਕੈਪਟਨ ਜਸਵੰਤ ਸਿੰਘ ਤੋਂ ਇਲਾਵਾ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਡਾਇਰੈਕਟਰ ਸਵਿੰਦਰ ਸਿੰਘ ਸੇਠ, ਪਰਮਜੀਤ ਸਿੰਘ ਪੰਮਾ, ਮੈਂਬਰ ਸੁਖਵੰਤ ਸਿੰਘ ਕਾਲਾ ਸਿਪਾਹੀ, ਨੰਬਰਦਾਰ ਮਨਜੀਤ ਸਿੰਘ, ਜਸਵੰਤ ਸਿੰਘ ਮਾਂਗਟ ਜੰਡਿਆਲਾ ਗੁਰੂ, ਹਰੀ ਸਿੰਘ, ਕਰਨੈਲ ਸਿੰਘ, ਭਾਈ ਅਰਸ਼ਦੀਪ ਸਿੰਘ, ਭਾਈ ਚਮਕੌਰ ਸਿੰਘ, ਪੰਜਾਬ ਸਿੰਘ ਜੌਹਲ, ਡਾਕਟਰ ਦਲੇਰ ਸਿੰਘ ਜੌਹਲ, ਕਲਾਕਾਰ ਦੇਵ ਜੌਹਲ, ਸੇਵਾ ਸਿੰਘ ਤੇ ਪਿੰਡ ਦੀਆਂ ਬੀਬੀਆਂ ਤੇ ਹੋਰ ਵੀ ਕਈ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ
ਕੈਪਸਨ, ਵਡਾਲਾ ਜੌਹਲ ਵਿਖੇ ਮਹਿਲਾ ਦਿਵਸ ਮਨਾਉਣ ਮੌਕੇ ਗੱਲਬਾਤ ਕਰਦੇ ਹੋਏ ਮਨਵਿੰਦਰ ਸਿੰਘ ਰਾਣਾ, ਕੈਪਟਨ ਜਸਵੰਤ ਸਿੰਘ, ਰਿਸ਼ੀ ਰਾਜ, ਕੁਲਦੀਪ ਸਿੰਘ ਖੈਹਿਰਾ ਤੇ ਹੋਰ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review