ਰਾਜਪੁਰਾ ਟਾਊਨ ਦੇ ਸਰਕਾਰੀ ਹਾਈ ਸਕੂਲ ਵਿੱਚ 450 ਵਿਦਿਆਰਥੀਆਂ ਨੇ ਵਿਗਿਆਨ ਮੇਲੇ ਵਿੱਚ ਹਿੱਸਾ ਲਿਆ ।
October 5th, 2019 | Post by :- | 217 Views
ਵਿਗਿਆਨ ਮੇਲੇ ਵਿਦਿਆਰਥੀਆਂ ਨੂੰ ਵਿਵਹਾਰਿਕ ਗਿਆਨ ਅਤੇ ਸੂਝ-ਬੂਝ ਵਧਾੳੁਣ ਵਿੱਚ ਸਹਾਈ – ਸੁਖਵਿੰਦਰ ਕੁਮਾਰ ਖੋਸਲਾ ੳੁਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ
ਰਾਜਪੁਰਾ ਟਾੳੂਨ ਦੇ ਸਰਕਾਰੀ ਹਾਈ ਸਕੂਲ ਵਿੱਚ 450 ਵਿਦਿਆਰਥੀਆਂ ਨੇ ਵਿਗਿਅਾਨ ਮੇਲੇ ਵਿੱਚ ਪ੍ਰਯੋਗ ਪ੍ਰਦਰਸ਼ਿਤ ਕੀਤੇ
ਰਾਜਪੁਰਾ 5 ਅਕਤੂਬਰ ( ਕੁਲਜੀਤ ਸਿੰਘ) ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਵੱਲੋਂ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਨੂੰ ਪ੍ਪੱਕ ਕਰਨ ਲਈ ਸਕੂਲਾਂ ਵਿੱਚ ਵਿਗਿਆਨ ਵਿਸ਼ੇ ਦੀਅਾਂ ਧਾਰਨਾਵਾਂ ਨੂੰ ਮੁੱਖ ਰੱਖ ਕੇ ਸਾਇੰਸ ਮੇਲੇ ਲਗਾਏ ਜਾ ਰਹੇ ਹਨ ਜਿਹੜੇ ਕਿ ਵਿਦਿਆਰਥੀਆਂ ਦੇ ਵਿਵਹਾਰਿਕ ਗਿਆਨ ਅਤੇ ਸੂਝ ਬੂਝ ਨੂੰ ਵਧਾਉਣ ਲਈ ਸਹਾਈ ਹੋ ਰਹੇ ਹਨ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਵਿੰਦਰ ਕੁਮਾਰ ਖੋਸਲਾ ਡਿਪਟੀ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਨੇ ਰਾਜਪੁਰਾ ਦੇ ਸਰਕਾਰੀ ਹਾਈ ਸਕੂਲ ਵਿੱਚ ਸਾਇੰਸ ਮੇਲੇ ਦੌਰਾਨ ਵਿਜਿਟ ਕਰਨ ਸਮੇਂ ਕੀਤਾ|
ੳੁਹਨਾਂ ਵਿਦਿਆਰਥੀਆਂ ਵੱਲੋਂ ਤਿਅਾਰ ਕੀਤੇ ਗਏ ਪ੍ਰਯੋਗਾਂ ਨੂੰ ਦੇਖਿਆ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕੀਤੀ| ਇਸ ਮੌਕੇ ਸਕੂਲ ਦੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸੁਰਿੰਦਰ ਨਾਥ ਸ਼ਰਮਾ, ਰਾਜਿੰਦਰ ਸਿੰਘ ਚਾਨੀ ਸਪੋਕਸਪਰਸਨ ਸਿੱਖਿਆ ਵਿਭਾਗ, ਕਮੇਟੀ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਰਹੇ|
ਸਕੂਲ ਦੇ ਮੁੱਖ ਅਧਿਆਪਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਸਾਇੰਸ ਮੇਲੇ ਲਈ ਛੇਵੀਂ ਤੋਂ ਦਸਵੀਂ ਤੱਕ ਦੇ 450 ਦੇ ਕਰੀਬ ਵਿਦਿਆਰਥੀਆਂ ਨੇ ਮਿਲ ਕੇ ਵਿਗਿਅਾਨ ਵਿਸ਼ੇ ਦੇ ਪੋ੍ਜੈਕਟ ਸਾਇੰਸ ਅਧਿਆਪਕ ਸੰਗੀਤਾ ਵਰਮਾ, ਕਰਮਦੀਪ ਕੌਰ, ਜਸਵਿੰਦਰ ਕੌਰ, ਸ਼ਵੇਤਾ ਅਤੇ ਹੋਰ ਅਧਿਅਾਪਕਾਂ ਦੀ ਅਗਵਾਈ ਵਿੱਚ ਤਿਅਾਰ ਕੀਤੇ ਹਨ| ਇਹਨਾਂ ਪੋ੍ਜੈਕਟਾਂ ਨਾਲ ਜਿੱਥੇ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਅਾਂ ਅੌਖੀਅਾਂ ਧਾਰਨਾਵਾਂ ਨੂੰ ਸਮਝਣਾ ਸੌਖਾ ਹੁੰਦਾ ਹੈ ੳੁੱਥੇ ਵਿਦਿਆਰਥੀ ਦੂਜੇ ਵਿਦਿਆਰਥੀਆਂ ਨੂੰ ਸਿਖਾੳੁਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ|
ਇਸ ਮੌਕੇ ਸਕੂਲ ਅਧਿਆਪਕਾਂ ਵਿੱਚ ਵੀਨਾ ਕੁਸਮ ਕਿਰਨ, ਸੁਧਾ ਕੁਮਾਰੀ, ਮੀਨਾ ਰਾਣੀ, ਨੀਲਮ ਰਾਣੀ, ਰਵਿਤਾ, ਰੋਜ਼ੀ, ਰਸਮੀ, ਸ਼ਸ਼ੀ ਬਾਲਾ, ਲੀਨਾ, ਨਿਸ਼ੀ ਵਰਮਾ, ਸੁਨੀਤਾ ਰਾਣੀ, ਕਿੰਪੀ ਬਤਰਾ, ਕੇਸਰ ਸਿੰਘ, ਵਿਜੈ ਕੁਮਾਰ, ਮੀਨੂ ਅਗਰਵਾਲ, ਨਰੇਸ਼ ਧਮੀਜਾ, ਮਨਪ੍ਰੀਤ ਸਿੰਘ, ਰਵਿੰਦਰ ਕੁਮਾਰ, ਸੁਖਵਿੰਦਰ ਕੌਰ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਅਤੇ ਪਤਵੰਤੇ ਸੱਜਣ ਵੀ ਸਾਇੰਸ ਮੇਲੇ ਵਿੱਚ ਜਾਣਕਾਰੀ ਲੈਣ ਪਹੁੰਚੇ|
ਫੋਟੋ: ਡਿਪਟੀ ਡੀਈਓ ਪਟਿਆਲਾ ਸੁਖਵਿੰਦਰ ਕੁਮਾਰ ਖੋਸਲਾ ਅਤੇ ਹੋਰ ਵਿਦਿਆਰਥੀਆਂ ਨਾਲ ਵਿਗਿਆਨ ਵਿਸ਼ੇ ਦੀਅਾਂ ਧਾਰਨਾਵਾਂ ਬਾਰੇ ਗੱਲਬਾਤ ਕਰਦੇ ਹੋਏ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।