ਸਿੱਖਿਆ ਵਿਭਾਗ ਵੱਲੋਂ ਪਦ ਉੱਨਤ ਪ੍ਰਿੰਸੀਪਲਾਂ ਦਾ ਤਿੰਨ ਰੋਜ਼ਾ ਟ੍ਰੇਨਿੰਗ ਸਮਾਪਤ।
October 3rd, 2019 | Post by :- | 160 Views
ਸਿੱਖਿਆ ਵਿਭਾਗ ਵੱਲੋਂ ਪਦ-ਉੱਨਤ ਪ੍ਰਿੰਸੀਪਲਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਮਾਪਤ
ਸਿੱਖਿਆ ਸਕੱਤਰ ਨੇ ਪ੍ਰਿੰਸੀਪਲਾਂ ਦੀ ਸਿਖਲਾਈ ਵਰਕਸ਼ਾਪ ਵਿੱਚ ਪਹੁੰਚ ਕੇ ਸਕੂਲ ਪ੍ਰਬੰਧ ਬਾਰੇ ਅਗਵਾਈ ਦਿੱਤੀ
ਐੱਸ.ਏ.ਐੱਸ.ਨਗਰ 3 ਅਕਤੂਬਰ (ਕੁਲਜੀਤ ਸਿੰਘ   ) ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਕਾਡਰ ਤੋਂ ਪਦ-ਉੱਨਤ ਹੋਏ 70 ਪ੍ਰਿੰਸੀਪਲਾਂ ਦੀ ਤਿੰਨ ਰੋਜ਼ਾ ਓਰੀਐਂਟੇਸ਼ਨ ਕਮ ਸਿਖਲਾਈ ਵਰਕਸ਼ਾਪ ਦੀ ਖੇਤਰੀ ਸਹਿਕਾਰੀ ਪ੍ਰਬੰਧਨ  ਸੰਸਥਾਨ, ਸੈਕਟਰ-32 ਚੰਡੀਗੜ੍ਹ ਵਿਖੇ ਸਮਾਪਤੀ ਹੋ ਗਈ ਹੈ|
ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਪਦ-ਉੱਨਤ ਪ੍ਰਿੰਸੀਪਲਾਂ ਨੂੰ ਇਹ ਸਿਖਲਾਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ’ ਤਹਿਤ ਦਿੱਤੀ ਗਈ ਹੈ| ਸਿਖਲਾਈ ਵਰਕਸ਼ਾਪ ਦੌਰਾਨ ਪ੍ਰਿੰਸੀਪਲਾਂ ਨੂੰ ਸਮਾਰਟ ਸਕੂਲ ਪਾਲਿਸੀ ਸੰਬੰਧੀ ਜਾਣੂ ਕਰਵਾਇਆ ਗਿਆ| ਇਸ ਦੌਰਾਨ ਪ੍ਰਿੰਸੀਪਲਾਂ ਨੂੰ ਸਮਾਰਟ ਸਕੂਲਾਂ ਦੇ ਬੁਨਿਆਦੀ  ਮਾਪਦੰਡ ਅਤੇ ਵਿਸ਼ੇਸ਼ਤਾਵਾਂ ਬਿਆਨ ਕਰਦੇ ਮਹੱਤਵਪੂਰਨ ਨੁਕਤੇ ਦੱਸੇ ਗਏ| ਪ੍ਰਿੰਸੀਪਲਾਂ ਨੂੰ ਸਮਾਰਟ ਸਕੂਲਾਂ ਦੇ ਕੇਂਦਰੀ ਪੱਖ ਈ-ਕੰਟੈਂਟ ਦੀ ਵਿਦਿਆਰਥੀਆਂ ਲਈ ਮਹੱਤਤਾ ਅਤੇ ਇਸਦੀ ਯੋਗ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ| ਉਹਨਾਂ ਨੂੰ ਬਾਲਾ ਦੇ ਰੂਪ ਵਿੱਚ ਸਕੂਲੀ ਇਮਾਰਤ ਨੂੰ ਗਿਆਨਵਰਧਕ ਬਣਾਉਣ ਲਈ ਲੋੜੀਂਦੀ ਦਿਸ਼ਾ ਪ੍ਰਦਾਨ ਕੀਤੀ ਗਈ| ਉਹਨਾਂ ਨੂੰ ਲਾਇਬਰੇਰੀ ਮੁਹਿੰਮ, ਮਿਡ-ਡੇ-ਮੀਲ, ਰੋਜਾਨਾਂ ਭੇਜੇ ਜਾ ਰਹੇ ਪੰਜਾਬੀ ਤੇ ਅੰਗਰੇਜੀ ਸਬਦਾਂ ਦੀਆਂ ਸਲਾਈਡਾਂ, ਉਡਾਨ ਦੇ ਪ੍ਰਸ਼ਨਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ|
ਇਸ ਦੌਰਾਨ ਪ੍ਰਿੰਸੀਪਲਾਂ ਨੂੰ ਸਿਵਲ ਸਰਵਿਸਿਜ਼ ਨਿਯਮਾਂ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ| ਉਹਨਾਂ ਨੂੰ ਕਰਮਚਾਰੀਆਂ ਦੀਆਂ ਛੁੱਟੀਆਂ, ਯਾਤਰੀ ਭੱਤਾ ਅਤੇ ਉਹਨਾਂ ਦੀ ਤਨਖਾਹ ਬਣਾਉਣ  ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ| ਉਹਨਾਂ ਨੂੰ ਮੈਥ, ਸਾਇੰਸ, ਅੰਗਰੇਜ਼ੀ ਅਤੇ ਬਾਕੀ ਵਿਸ਼ਿਆਂ ਨੂੰ ਨਵੀਆਂ ਤਕਨੀਕਾਂ ਨਾਲ ਪੜ੍ਹਾਉਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ|
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਨਵੇਂ ਪਦ-ਉੱਨਤ ਪ੍ਰਿੰਸੀਪਲਾਂ ਨੂੰ ਸਕੂਲ ਪ੍ਰਬੰਧ ਬਾਰੇ ਵਿਸ਼ੇਸ਼ ਨੁਕਤੇ ਦੱਸੇ| ਉਹਨਾਂ ਪਦ-ਉੱਨਤ ਪ੍ਰਿੰਸੀਪਲਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਇੱਕ ਆਦਰਸ਼ ਸਕੂਲ ਮੁਖੀ ਦੀ ਭੂਮਿਕਾ ਨਿਭਾਉਂਦੇ ਹੋਏ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਗੁਣਵੱਤਾ ਭਰਪੂਰ ਬਣਾ ਰਹੇ ਵਿਭਾਗੀ ਪ੍ਰੋਜੈਕਟਾਂ ਜਿਵੇਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੀਆਂ ਤਕਨੀਕ ਅਧਾਰਿਤ ਵਿਧੀਆਂ ‘ਤੇ ਕੇਂਦਰਿਤ ਸਿੱਖਿਆ ਰਾਹੀਂ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਦੀ ਮਜ਼ਬੂਤ ਨੀਂਹ ਤਿਆਰ ਕਰਨ ਵਿੱਚ ਅਧਿਆਪਕਾਂ ਦੀ ਯੋਗ ਅਗਵਾਈ ਕਰਨ| ਉਹਨਾਂ ਕਿਹਾ ਕਿ ਵਿਭਾਗ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਨੂੰ ਧਿਆਨ ਨਾਲ਼ ਸਮਝ ਕੇ  ਸਕੂਲ ਪ੍ਰਬੰਧਨ ਵਿੱਚ ਲਾਗੂ ਕਰਨਾ ਯਕੀਨੀ ਬਣਾਉਣ| ਇਸਤੋਂ ਈ-ਕੰਟੈਂਟ ਦੀ ਵਰਤੋਂ ਵੀ ਯਕੀਨੀ ਬਣਾਉਣ|
ਸਟੇਟ ਐੱਮ.ਆਈ.ਐੱਸ. ਵਿੰਗ ਦੁਆਰਾ ਸਕੂਲਾਂ ਵਿੱਚ ਈ-ਪੋਰਟਲ ਦੀ ਸਹੀ ਵਰਤੋਂ ਬਾਰੇ ਜ਼ਰੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ| ਸਿਖਲਾਈ ਵਰਕਸ਼ਾਪ ਦੌਰਾਨ ਮਨੋਜ ਕੁਮਾਰ ਡਿਪਟੀ ਐੱਸ.ਪੀ.ਡੀ ਨੇ ਸਮੂਹ ਪਦ-ਉੱਨਤ ਪ੍ਰਿੰਸੀਪਲਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਕੂਲੀ ਸਿੱਖਿਆ ਦੀ ਬਿਹਤਰੀ ਲਈ ਆਪਣਾ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ|
ਇਸ ਮੌਕੇ ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ ਸਮਾਰਟ ਸਕੂਲਜ਼, ਸੁਰੇਖਾ ਠਾਕੁਰ ਏ.ਐਸ.ਪੀ.ਡੀ., ਕਰਮਜੀਤ ਕੌਰ ਡਿਪਟੀ ਐੱਸਪੀਡੀ, ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ., ਜਯੋਤੀ ਸੋਨੀ ਸਟੇਟ ਕੋਆਰਡੀਨੇਟਰ ਗਾਈਡੈਂਸ ਅਤੇ ਕਾਊਂਸਲਿੰਗ, ਨਿਰਮਲ ਕੌਰ ਸਟੇਟ ਕੋਆਰਡੀਨੇਟਰ ਮੈਥ, ਰਾਜੇਸ ਜੈਨ ਸਟੇਟ ਕੋਆਰਡੀਨੇਟਰ ਸਾਇੰਸ, ਦਰਸਨ ਸਿੰਘ, ਜਤਿੰਦਰ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਰਹੇ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।