ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਨੂੰ ਸਮਰਪਿਤ ਭਾਸ਼ਾ ਕਨਵੈਨਸ਼ਨ 7 ਨੂੰ ਬਾਬਾ ਬਕਾਲਾ ਸਾਹਿਬ
August 5th, 2022 | Post by :- | 42 Views

 

ਬਾਬਾ ਬਕਾਲਾ ਸਾਹਿਬ 5 ਅਗਸਤ (ਮਨਬੀਰ ਸਿੰਘ ਧੂਲਕਾ) ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਨੂੰ ਸਮਰਪਿਤ ਭਾਸ਼ਾ ਕਨਵੈਨਸ਼ਨ 7 ਅਗਸਤ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਸਮਾਗਮ ਦੀ ਜਾਣਕਾਰੀ ਸਾਂਝੀ ਕਰਦਿਆਂ ਇਸ ਭਾਸ਼ਾ ਕਨਵੈਨਸ਼ਨ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਕੋ -ਕਨਵੀਨਰ ਮੱਖਣ ਕੁਹਾੜ, ਸ਼ੈਲਿੰਦਰਜੀਤ ਸਿੰਘ ਰਾਜਨ, ਧਰਵਿੰਦਰ ਔਲਖ ਅਤੇ ਵਰਗਸ ਸਲਾਮਤ ਨੇ ਸਾਂਝੇ ਤੌਰ ਤੇ ਦਸਿਆ ਕਿ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਡਾ ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਐਤਵਾਰ ਸਵੇਰੇ ਸਾਢੇ ਦਸ ਵਜੇ ਹੋਣ ਵਾਲੀ ਇਸ ਮਾਝਾ ਜ਼ੋਨ ਦੀ ਭਾਸ਼ਾ ਕਨਵੈਨਸ਼ਨ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਕਰਨਗੇ, ਜਦਕਿ ਡਾ.ਕਰਮਜੀਤ ਸਿੰਘ ਅਤੇ ਸੁਸ਼ੀਲ ਦੁਸਾਂਝ ਵਿਸ਼ੇਸ਼ ਮਹਿਮਾਨ ਹੋਣਗੇ। ਉਹਨਾਂ ਦਸਿਆ ਕਿ “ਉਚੇਰੀ ਸਿੱਖਿਆ ਅਤੇ ਮਾਤ -ਭਾਸ਼ਾ ” ਵਿਸ਼ੇ ਤਹਿਤ ਹੋਣ ਵਾਲੀ ਇਸ ਵਿਚਾਰ ਚਰਚਾ ਵਿੱਚ ਡਾ. ਪਰਮਿੰਦਰ, ਡਾ. ਹਰਜਿੰਦਰ ਅਟਵਾਲ, ਡਾ.ਸਰਬਜੀਤ ਸਿੰਘ ਛੀਨਾ, ਡਾ.ਮਨਜੀਤ ਸਿੰਘ ਬੱਲ, ਡਾ .ਸਿਆਮ ਸੁੰਦਰ ਦੀਪਤੀ ਅਤੇ ਡਾ. ਮੋਹਨ ਹਿੱਸਾ ਲੈਣਗੇ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review