ਜਲਿਆਂਵਾਲਾ ਬਾਗ ਦੇ ਸਾਕੇ ਦਾ ਸ਼ਹੀਦ ਊਧਮ ਸਿੰਘ ਨੇ ਲਿਆ ਸੀ ਬਦਲਾ।
July 31st, 2022 | Post by :- | 140 Views
ਜਲਿਆ ਵਾਲਾ ਬਾਗ ਸਾਕੇ ਦਾ ਬਦਲਾ ਲਿਆ ਸੀ ਸ਼ਹੀਦ ਉਧਮ ਸਿੰਘ ਨੇ :    ਪਵਨ ਸੈਣੀ   ।
             ਅੰਮਿ੍ਤਸਰ 30 ਜੁਲਾਈ ਕੁਲਜੀਤ  ਸਿੰਘ) ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੀ ਅੰਮ੍ਰਿਤਸਰ ਇਕਾਈ ਵੱਲੋਂ ਸ਼ਹੀਦ ਉਧਮ ਸਿੰਘ,ਦੀ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਅਯੋਜਨ ਸੰਗਠਨ ਦੇ ਦਫ਼ਤਰ ਮਕ਼ਬੂਲ ਰੋਡ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਅੱਤਵਾਦ ਵਿਰੋਧੀ ਸੰਗਠਨ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਪਹੁੰਚੇ ਸਨ। ਇਸ ਮੌਕੇ ਆਏ ਹੋਏ ਸੰਗਠਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ  ਨੇ ਸ਼ਹੀਦ ਉਧਮ ਸਿੰਘ, ਜੀ ਦੀ ਤਸਵੀਰ ਉੱਪਰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ।                                 ਇਸ ਮੌਕੇ ਆਏ ਹੋਏ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪਵਨ ਸੈਣੀ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ,  ਜੀ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਨ ਲਈ ਅੰਗਰੇਜ਼ਾਂ ਨਾਲ ਲੜਾਈ ਲੜੀ ਸੀ। ਇੱਕ ਪਾਸੇ ਮਹਾਤਮਾ ਗਾਂਧੀ ਜੀ ਸੱਤਿਆਗ੍ਰਹਿ ਕਰਕੇ ਹੋਰਨਾਂ ਆਜ਼ਾਦੀ ਘੁਲਾਟੀਆਂ ਨੂੰ ਨਾਲ ਲੈ ਕੇ ਅੰਦੋਲਨ ਕਰ ਰਹੇ ਸਨ, ਦੂਸਰੇ ਪਾਸੇ ਇੰਨਕਲਾਬ ਦੇ ਨਾਅਰੇ ਲਗਾ ਕੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ,  ਵਰਗੇ ਸੂਰਮੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਸੰਘਰਸ਼ ਕਰ ਰਹੇ ਸਨ। ਉਧਮ ਸਿੰਘ ਨੇ ਜਰਨਲ ਉਡਵਾਇਰ ਨੂੰ ਲੰਡਨ ਗੋਲੀਆ ਮਾਰ ਕੇ  ਜਲਿਆਵਾਲੇ ਬਾਗ ਦੇ ਸਾਕੇ ਦਾ ਬਦਲਾ ਲੈ ਕੇ ਅੰਗਰੇਜਾ ਦੀਆਂ ਜੜਾਂ ਹਿਲਾ ਦਿੱਤੀਆਂ ਸਨ। ਇਸੇ ਕੇਸ ਵਿੱਚ ਉਧਮ ਸਿੰਘ ਨੂੰ 31 ਜੁਲਾਈ 1940 ਨੂੰ  ਫਾਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਵਰਗੇ ਸ਼ਹੀਦਾ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਆਜਾਦ ਹੋਇਆ ਸੀ, ਜਿਸ ਦੇ ਅਸੀਂ ਦੇਸ਼ ਵਾਸੀ ਸਦਾ ਰਿਣੀ ਰਹਾਂਗੇ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਾਂਗੇ।
         ਸੈਣੀ ਨੇ ਅੱਗੇ ਕਿਹਾ ਕਿ ਦੇਸ਼ ਦੇ ਅੰਦਰ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੀ ਕੁਰਬਾਨੀਆਂ ਦੀ ਲੋੜ ਹੁੰਦੀ ਹੈ। ਅੱਜ ਸਾਡੇ ਪੰਜਾਬ ਪੁਲੀਸ ਦੇ ਜਵਾਨ ਅੱਤਵਾਦੀਆ ਅਤੇ ਗੈਗਸਟਰਾ ਨੂੰ ਰੋਕਣ ਲਈ  ਮੁਕਾਬਲਾ  ਕਰ ਰਿਹੇ ਹਨ !
ਜਿਥੇ ਪੁਲੀਸ ਜਵਾਨਾ ਨੇ ਕੁਰਬਾਨੀਆ ਕੀਤੀਆਂ ਹਨ ਦੁਸਰੇ ਪਾਸੇ ਅਤੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਹਨ, ਤਾਂ ਹੀ ਅੱਜ ਪੰਜਾਬ ਅਤੇ ਦੇਸ਼ ਦੇ ਅੰਦਰ ਸ਼ਾਂਤੀ ਹੈ। ਅਜੇ ਜੰਮੂ ਕਸ਼ਮੀਰ ਦੇ ਅੰਦਰ ਅੱਤਵਾਦੀਆਂ ਦਾ ਸਫਾਇਆ ਹੋਣਾ ਬਾਕੀ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਨੂੰ ਜਲਦੀ ਖ਼ਤਮ ਕੀਤਾ ਜਾਵੇ।     ਨਵੀਂ ਬਣੀ ਪੰਜਾਬ ਸਰਕਾਰ ਜੋ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਵਚਨਬੱਧ ਹੈ ਨੂੰ ਅਸੀਂ ਅਪੀਲ ਕਰਦੇ ਹਾਂ ਕਿ   ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਅੰਦਰੋਂ ਜਲਦੀ ਨਸ਼ਾ ਖ਼ਤਮ ਕਰੇ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਉਪਰਾਲੇ ਕਰੇ ਅਤੇ ਪੰਜਾਬ ਅੰਦਰ ਅਮਨ ਸ਼ਾਂਤੀ  ਬਣਾਈ ਰੱਖੇ।
ਇਸ ਮੌਕੇ ਹੋਰਨਾਂ ਦੇ ਇਲਾਵਾ ਪਰਮਜੀਤ ਸਿੰਘ ਆਸ਼ਟ ,ਸੂਰਜ ,ਅਖਿਲ ਭੰਡਾਰੀ, ਅਸ਼ੋਕ ਸ਼ਾਹੀ, ਤਜਿੰਦਰ ਹੈਪੀ, , ਰਘੁਬੀਰ ਸਿੰਘ, ਜਸਬੀਰ ਸਿੰਘ ਭੋਲਾ ,ਗੁਰਤੀਰਥ ਸਿੰਘ ,ਪੇ੍ਮ ਮਸੀਹ, ਲਖਵਿੰਦਰ ਵੇਰਕਾ, , ਹਰੀਸ਼ ਮਹਾਜਨ, ਕਾਰਤਿਕ ਸ਼ਰਮਾਂ, ਰਾਜੂ, ਸਤਪਾਲ ਮਹਾਜਨ, ਅਸ਼ੋਕ ਕੁਮਾਰ, ਹਰਜੀਤ ਸਿੰਘ ਛੰਨਾ ,ਬੂਟਾ ਰਾਮ , ਚਰਨ ਦਾਸ , ਹਰਵਿੰਦਰ ਸਿੰਘ ਆਦਿ ਮੌਜੂਦ ਰਹੇ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review