ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਸੁਧਾਰਾਂ ਦੀ ਕੀਤੀ ਸ਼ੁਰੂਆਤ ;ਸ਼ੇਖਾਵਤ ।
December 23rd, 2021 | Post by :- | 52 Views

ਮੋਦੀ ਸਰਕਾਰ ਨੇ ਕੀਤੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਸੁਧਾਰਾਂ ਦੀ ਸ਼ੁਰੁਆਤ— ਸ਼ੇਖਾਵਤ
ਜੰਡਿਆਲਾ ਗੁਰੂ, 23 ਦਸੰਬਰ (ਕੁਲਜੀਤ ਸਿੰਘ)- ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਅੱਜ ਰਾਧਾ ਸੁਆਮੀ ਡੇਰਾ ਬਿਆਸ ਤੋਂ ਬਾਅਦ ਅੰਮ੍ਰਿਤਸਰ ਪਰਤਦੇ ਸਮੇਂ ਸ਼ੇਖਾਵਤ ਪਿੰਡ ਮੱਲੀਆਂ ਨਜਦੀਕ ਲੰਘ ਰਹੇ ਸਨ ਤਾਂ ਉਹਨਾਂ ਦੀ ਨਜਰ ਉਥੇ ਆਪਣੇ ਖੇਤਾਂ ‘ਚ ਕੰਮ ਕਰਦੇ ਕਿਸਾਨਾਂ ਅਤੇ ਮਜਦੂਰਾਂ ‘ਤੇ ਪਈ ਅਤੇ ਉਹਨਾਂ ਆਪਣਾ ਕਾਫ਼ਲਾ ਰੁਕਵਾ ਕੇ ਕਿਸਾਨਾਂ ਨਾਲ ਉਨ੍ਹਾਂ ਨੇ ਖੇਤਾਂ ‘ਚ ਅੱਧੇ ਘੰਟੇ ਤੋਂ ਵੱਧ ਸਮਾਂ ਬੈਠ ਕੇ ਗੱਲਬਾਤ ਕੀਤੀ ਅਤੇ ਉਥੇ ਗੰਨੇ ਅਤੇ ਗੁੜ ਦਾ ਸਵਾਦ ਚੱਖਿਆ। ਸ਼ੇਖਾਵਤ ਨੇ ਕਿਸਾਨਾਂ-ਮਜ਼ਦੂਰਾਂ ਨਾਲ ਪੰਜਾਬ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਗੱਲਬਾਤ ਕੀਤੀ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨ ਭਰਾਵਾਂ ਲਈ ਬਣਾਏ ਕਾਨੂੰਨਾਂ ਨੂੰ ਲੈ ਕੇ ਕਿਸਨਾਂ ਵੀਰਾਂ ਤੋਂ ਮੁਆਫ਼ੀ ਮੰਗਦਿਆਂ ਕਾਨੂੰਨ ਵਾਪਸ ਲੈ ਕੇ ਕਿਸਾਨ ਹਿਤੈਸ਼ੀ ਹੋਣ ਦਾ ਪ੍ਰਤਖ ਸਬੂਤ ਦਿੱਤਾ ਹੈ। ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਸੁਧਾਰ ਕੀਤੇ ਹਨ ਜਿਵੇਂ ਕਿ ਮਿੱਟੀ ਸਿਹਤ ਕਾਰਡ, ਸਬਸਿਡੀ ਵਾਲਾ ਨਿੰਮ-ਕੋਟੇਡ ਯੂਰੀਆ, ਕਿਸਾਨ ਸਨਮਾਨ-ਨਿਧੀ ਸਕੀਮ, ਕਿਸਾਨਾਂ ਦੀਆਂ ਫਸਲਾਂ ਦਾ ਸਿੱਧਾ ਉਨ੍ਹਾਂ ਦੇ ਖਾਤਿਆਂ ਵਿੱਚ ਭੁਗਤਾਨ ਕਰਨਾ ਆਦਿ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰੀ ਹਿੱਤ, ਕਿਸਾਨ ਹਿੱਤ ਅਤੇ ਭਾਜਪਾ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਦਾ ਸਮਰਥਨ ਕਰਨ ਵਾਲੇ ਸਾਰਿਆਂ ਨੂੰ ਭਾਜਪਾ ਆਪਣੇ ਨਾਲ ਜੋੜੇਗੀ ਅਤੇ ਨਾਲ ਲੈ ਕੇ ਚਲੇਗੀ। ਭਾਜਪਾ ਅਜਿਹੇ ਲੋਕਾਂ ਦਾ ਆਪਣੇ ਪਰਿਵਾਰ ‘ਚ ਸਵਾਗਤ ਕਰਦੀ ਹੈ। ਪੰਜਾਬ ਦੇ ਲੋਕ ਵੀ ਇਸ ਵਾਰ ਪੰਜਾਬ ਵਿੱਚ ਨਵਾਂ ਇਤਿਹਾਸ ਲਿਖਣ ਲਈ ਤਿਆਰ ਹਨ।
———–

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review