ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਕਦੇ ਵੀ ਨਹੀਂ ਭੁੱਲਣਗੇ ਦੇਸ਼ ਦੇ ਲੋਕ :ਪੰਧੇਰ ।
November 30th, 2021 | Post by :- | 82 Views
*ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਕਦੇ ਵੀ ਨਹੀਂ ਭੁੱਲਣਗੇ ਦੇਸ਼ ਦੁਨੀਆਂ ਦੇ ਲੋਕ, ਰਾਸ਼ਟਰਪਤੀ ਦੀ ਮੋਹਰ ਲੱਗਣ ਤੇ ਵਾਪਸ ਹੋਏ ਬਿੱਲਾਂ ਦੇ ਨਾਲ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਵੱਲ ਗੋਰ ਕਰਕੇ ਹੱਲ ਵਾਲੇ ਪਾਸੇ ਨੂੰ ਵਧੇ ਮੋਦੀ ਸਰਕਾਰ*
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ *ਸਰਵਣ ਸਿੰਘ ਪੰਧੇਰ*, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਵੱਲੋਂ ਅੱਜ ਸਟੇਜ ਤੋਂ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦਿੱਲੀ ਦੀਆਂ ਦਹਿਲੀਜ਼ਾਂ ਤੇ ਪਿਛਲੇ ਇਕ ਸਾਲ ਤੋਂ ਚੱਲ ਰਹੇ ਦੁਨੀਆਂ ਦੇ ਸਭਤੋਂ ਵੱਡੇ ਅੰਦੋਲਨ ਦੇ ਸ਼ਹੀਦਾਂ ਨੂੰ ਦੇਸ਼ ਦੁਨੀਆਂ ਦੇ ਲੋਕ ਰਹਿੰਦੀ ਦੁਨੀਆਂ ਤੱਕ ਨਹੀਂ ਭੁੱਲਣਗੇ। ਮੋਦੀ ਸਰਕਾਰ ਮੋਰਚੇ ਵਿੱਚ ਹੋਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਵੇ ਅਤੇ ਜਿਨੀਆਂ ਵੀ ਮੋਰਚੇ ਦੀਆਂ ਮੰਗਾਂ ਬਾਕੀ ਹਨ ਜਿਵੇਂ ਅਜ਼ੇ ਮਿਸ਼ਰਾ ਦਾ ਅਸਤੀਫ਼ਾ ਅਤੇ ਗਿ੍ਫਤਾਰੀ, ਅੰਦੋਲਨ ਕਾਰੀਆਂ ਤੇ ਕੀਤੇ ਸਾਰੇ ਪਰਚੇ ਰੱਦ ਅਤੇ ਐਮ,ਐਸ, ਪੀ (MSP) ਆਦਿ ਦੀਆਂ ਮੰਗਾਂ ਵਾਲੇ ਪਾਸੇ ਵਧੇ ਮੋਦੀ ਸਰਕਾਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ 36 ਵਾਂ ਵਿਸਾਲ ਜਥਾ 5 ਦਸੰਬਰ ਨੂੰ ਬਿਆਸ ਤੋਂ ਹੋਵੇਗਾ ਰਵਾਨਾ। ਮੰਗਾਂ ਦੀ ਪੂਰਤੀ ਤੱਕ ਮੋਰਚਾ ਰਹੇਗਾ ਜਾਰੀ ਅੱਜ ਦਾ ਸਟੇਜ ਸੰਚਾਲਨ ਕਿਸਾਨ ਆਗੂ ਗੁਰਲਾਲ ਸਿੰਘ ਮਾਨ,ਡਾ: ਕਵਲਦੀਪ ਸਿੰਘ ਸੈਦੋ ਲੈਹਲ, ਮੁਖਤਾਰ ਸਿੰਘ ਭਗਵਾਂ, ਗੁਰਭੇਜ ਸਿੰਘ ਝੰਡੇ, ਸਵਿੰਦਰ ਸਿੰਘ ਰੂਪੋਵਾਲੀ,ਕਿਧਾਰ ਸਿੰਘ ਭੋਏਵਾਲ, ਰਣਜੀਤ ਸਿੰਘ ਬੁੱਟਰ, ਸੁਖਦੇਵ ਸਿੰਘ ਚਾਟੀਵਿੰਡ, ਸੰਤੋਖ ਸਿੰਘ ਬੁਤਾਲਾ, ਅਮੋਲਕ ਸਿੰਘ ਟਾਂਗਰਾ ਨੇ ਕੀਤਾ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review