ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨੂੰ ਠੱਗਣ ਵਾਲੇ 3 ਟ੍ਰੈਵਲ ਏਜੰਟ , 2 ਸੱਟੇਵਾਜ, 01ਨਾਜਾਇਜ ਸ਼ਰਾਬ ਸਮੇਤ ਦੋਸ਼ੀ ਗ੍ਰਿਫਤਾਰ
November 22nd, 2021 | Post by :- | 68 Views

ਚੰਡੀਗੜ ਸਿਟੀ ਸੈਂਟਰ ਵਿਖੇ ,ਟ੍ਰੈਵਲ ਏਜੰਟ ਦਾ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਸੀ ਕਾਲਾ ਕਾਰੋਬਾਰ।

ਜ਼ੀਰਕਪੁਰ ( ਧਾਮੀ ਸ਼ਰਮਾ )        ਸੀਨੀਅਰ ਪੁਲਿਸ ਕਪਤਾਨ ਮੋਹਾਲੀ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਅਨੁਸਾਰ ਸਮਾਜ ਅੰਦਰ ਫੈਲੇ ਮਾੜੇ ਅਨਸਰਾਂ ਅਤੇ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਜ਼ੀਰਕਪੁਰ ਪੁਲਿਸ ਵੱਲੋ ਚੰਡੀਗੜ ਸਿਟੀ ਸੈਂਟਰ ਵਿਖੇ ਵਿਦੇਸ਼ ਭੇਜਣ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ 3 ਟ੍ਰੈਵਲ ਏਜੰਟਾਂ, 2ਸੱਟੇਬਾਜਾਂ ਅਤੇ ਨਾਜਾਇਜ ਸ਼ਰਾਬ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਥਾਣਾ ਮੁੱਖੀ ਇੰਸਪੇਕਟਰ ਓਂਕਾਰ ਸਿੰਘ ਬਰਾੜ ਦੇ ਅਨੁਸਾਰ ਚੰਡੀਗੜ ਸਿਟੀ ਸੈਂਟਰ ਵੀ.ਆਈ.ਪੀ. ਰੋਡ ਜ਼ੀਰਕਪੁਰ ਵਿਖੇ ਪ੍ਰਫੈਕਟ ਪਲੈਨਿੰਗ, ਮੈਰੀਕਲ ਇਮੀਗ੍ਰੇਸ਼ਨ ਅਤੇ ਡਿਸਕਵਰ ਐਸੋਸੀਏਟ ਦੇ ਨਾਮ ਤੇ ਚੱਲ ਰਹੇ ਇਮੀਗ੍ਰੇਸ਼ਨ ਦਫਤਰਾਂ ਦੀ ਕੀਤੀ ਗਈ ਛਾਪੇਮਾਰੀ ਤਹਿਤ ਇਨ੍ਹਾਂ ਜਾਅਲੀ ਇਮੀਗ੍ਰੇਸ਼ਨ ਦਫਤਰਾਂ ਨੂੰ ਚਲਾ ਰਹੇ ਚੰਦਰ ਨਾਗਪਾਲ ,ਸੰਜੇ ਭੁੱਲਰ ਉਰਫ ਟਿੰਕੂ ਅਤੇ ਨੀਰਜ ਕੁਮਾਰ ਉਰਫ ਅਨੂਜ ਨੂੰ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰ ਦੋਸ਼ੀਆਂ ਬਿਨਾਂ ਲਾਇਸੈਂਸ ਤੋਂ ਅੱਪਣੇ ਉਕਤ ਇਮੀਗ੍ਰੇਸ਼ਨ ਦਫਤਰ ਚਲਾ ਰਹੇ ਸੀ ਅਤੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਮੋਟੀ ਰਕਮ ਵਸੂਲ ਕਰਕੇ ਭੱਜਣ ਦੀ ਫ਼ਿਰਾਕ ਵਿੱਚ ਸਨ । ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਪਹਿਲਾਂ ਵੀ ਮੋਟੀ ਰਕਮ ਵਸੂਲ ਕਰਕੇ ਕਈ ਵਿਅਕਤੀਆਂ ਨੂੰ ਵਿਦੇਸ ਭੇਜ ਚੁੱਕੇ ਹਨ ।ਜਿਸ਼ ਸੰਬੰਧੀ ਦੋਸ਼ੀਆਂ ਦਾ ਦਫ਼ਤਰੀ ਰਿਕਾਰਡ ਕਬਜੇ ਵਿੱਚ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ ।

ਮੈਚ ਤੇ ਸੱਟਾ ਲਗਾਉਣ ਵਾਲੇ 2 ਕਾਬੂ
ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਐਰੋ ਹੋਮਜ਼ ਗਾਜੀਪੁਰ ਰੋਡ ਜ਼ੀਰਕਪੁਰ ਅੰਦਰ ਕ੍ਰਿਕਟ ਦੇ ਮੈਚ ਤੇ ਸੱਟਾ ਲਗਾਉਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਰੋਵਿਨ ਨਿਵਾਸੀ ਕੈਥਲ ਹਰਿਆਣਾ ਅਤੇ ਨਿਖਲ ਨਿਵਾਸੀ ਚਨਾਨਾਂ ਗੇਟ ਕੈਥਲ ਹਰਿਆਣਾ ਦੇ ਰੂਪ ਵਿੱਚ ਹੋਈ ਹੈ । ਅਰੋਪੀਆਂ ਕੋਲੋ ਕ੍ਰਿਕੇਟ ਮੈਚ ਅੰਦਰ ਸੱਟਾ ਲਗਾਉਣ ਵਾਲੇ ਮੋਬਾਇਲ ਫੋਨ, ਲੈਪਟੋਪ ਪੁਲਿਸ ਨੇ ਕਬਜੇ ਵਿੱਚ ਲੈ ਲਏ ਹਨ। ਇਸ ਤੋਂ ਇਲਾਵਾ ਨਾਜਾਇਜ ਸ਼ਰਾਬ ਸਮੇਤ ਫੜੇ ਗਏ ਸੁਨੀਸ਼ ਕੁਮਾਰ ਉਰਫ ਸੋਨੂੰ ਦੀ ਪਹਿਚਾਣ ਰਾਧਾ ਸਵਾਮੀ ਕਾਲੋਨੀ ਗਲੀ ਨੰਬਰ 4 ਫਾਜ਼ਿਲਕਾ ਹਾਲ ਕਰਾਏਦਾਰ ਪਿੰਡ ਛੱਤ ਦੇ ਰੂਪ ਵਿੱਚ ਹੋਈ ਹੈ । ਦੋਸ਼ੀਆਂ ਕੋਲੋ ਪੁੱਛਗਿੱਛ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review