ਖੇਤੀ ਕਾਨੂੰਨ ਰੱਦ ਕਰਨੇ ਦੇ ਫੈਸਲੇ ਦਾ ਸਾਹਿਤਕਾਰਾਂ ਵਲੋਂ ਸਵਾਗਤ
November 19th, 2021 | Post by :- | 86 Views

ਬਾਬਾ ਬਕਾਲਾ ਸਾਹਿਬ 19 ਨਵੰਬਰ (ਮਨਬੀਰ ਸਿੰਘ) ਭਾਰਤੀ ਪ੍ਰਧਾਨ ਮੰਤਰੀ ਵਲੋਂ ਵਿਵਾਦਗ੍ਰਸਤ ਤਿੰਨੇ ਖੇਤੀ ਕਨੂੰਨ ਰਦ ਕਰਨ ਦੇ ਫੈਸਲੇ ਦਾ ਸਾਹਿਤਕਾਰਾਂ ਵਲੋ ਸਵਾਗਤ ਕੀਤਾ ਗਿਆ । ਅੱਜ ਇਥੋਂ ਜਾਰੀ ਬਿਆਨ ਵਿਚ ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਕਾਰਜਕਾਰੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ„ਕਿਹਾ ਕਿ ਦੇਸ਼ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਵਿੱਢੇ ਕਿਰਸਾਨੀ ਸੰਘਰਸ਼ ਅੱਗੇ ਝੁਕਦਿਆਂ ਸਰਕਾਰ ਵਲੋਂ ਰੱਦ ਕੀਤੇ ਕਾਲੇ ਕਨੂੰਨਾਂ ਦੇ ਫੈਸਲੇ ਦਾ ਭਾਵੇਂ ਸਵਾਗਤ ਕਰਨਾ ਬਣਦਾ ਹੈ, ਪਰ ਫਿਰ ਵੀ ਐਮ. ਐਸ. ਪੀ. ਬਾਰੇ ਵੱਟੀ ਚੁੱਪ ਕਈ ਤਰ੍ਹਾਂ ਦੇ ਸ਼ੰਕੇ ਵੀ ਖੜ੍ਹੇ ਕਰਦੀ ਹੈ। ਉਹਨਾਂ ਕਿਹਾ ਕਿ ਜੇ ਸਚਮੁੱਚ ਪਰਧਾਨ ਮੰਤਰੀ ਇਸ ਫੈਸਲੇ ਪ੍ਰਤੀ ਸੰਜੀਦਾ ਹਨ ਤਾਂ ਤੁਰੰਤ ਪ੍ਭਾਵ ਰਾਹੀਂ ਪਾਰਲੀਮਾਨੀ ਸ਼ੈਸਨ ਸਦ ਕੇ ਤਿੰਨੇ ਖੇਤੀ ਕਨੂੰਨ ਰੱਦ ਕਰਨ ਦੇ ਨਾਲ ਨਾਲ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਦਾ ਬਿੱਲ ਪਾਸ ਕਰਨਾ ਚਾਹੀਦਾ ਹੈ ਤਾਂ ਜੋ ਦਿੰਨੋ ਦਿੰਨ ਘਾਟੇ ਵੰਦਾ ਸਾਬਿਤ ਹੋ ਰਹੀ ਕਿਰਸਾਨੀ ਪੈਰਾਂ ਸਿਰ ਹੋ ਸਕੇ। ਇਸ ਮੌਕੇ ਸ਼ਾਇਰ ਦੇਵ ਦਰਦ, ਡਾ ਪਰਮਿੰਦਰ, ਮਲਵਿੰਦਰ, ਹਰਜੀਤ ਸੰਧੂ, ਪ੍ਰਿੰ: ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਮਨਜੀਤ ਸਿੰਘ ਵੱਸੀ, ਮਨਮੋਹਨ ਸਿੰਘ ਢਿੱਲੋਂ, ਸਰਬਜੀਤ ਸੰਧੂ, ਜਗਤਾਰ ਗਿੱਲ, ਡਾ: ਮੋਹਨ , ਡਾ ਕਸ਼ਮੀਰ ਸਿੰਘ, ਸੁਮੀਤ ਸਿੰਘ, ਸੁਰਿੰਦਰ ਚੋਹਕਾ, ਕੁਲਵੰਤ ਸਿੰਘ ਅਣਖੀ, ਮਨਮੋਹਨ ਬਾਸਰਕੇ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਅਤੇ ਸੁਖਵੰਤ ਚੇਤਨਪੁਰੀ ਵੀ ਹਾਜ਼ਰ ਸਨ ।

ਤਸਵੀਰ:- ਮਨਬੀਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਦੀਪ ਦਵਿੰਦਰ ਸਿੰਘ ਅਤੇ ਸ਼ੇਲਿੰਦਰਜੀਤ ਸਿੰਘ ਰਾਜਨ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review