ਕੈਪਟਨ ਸਰਕਾਰ ‘ਚ ਅਨੁਸੂਚਿਤ ਜਾਤੀਆਂ ਦੇ ਪੀੜਤ ਪਰਿਵਾਰ ਅਸੁਰੱਖਿਅਤ — ਕੈਂਥ
September 27th, 2019 | Post by :- | 290 Views

ਚੰਡੀਗੜ੍ਹ, ( ਮਹਿੰਦਰਾ ਪਾਲ ਸਿੰਘਮਾਰ ) –           ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੋ ਰਹੀ ਹੈ,ਪਿੰਡ ਘੜਾਮਾਂ ਕਲਾਂ,ਰਾਜਪੁਰਾ, ਪਟਿਆਲਾ ਵਿੱਚ ਅਨੁਸੂਚਿਤ ਜਾਤੀ ਪ੍ਰੀਵਾਰ ਨਾਲ ਧੱਕੇਸ਼ਾਹੀ, ਗੁੰਡਾਗਰਦੀ ਅਤੇ ਜਾਤੀ ਵਿਤਕਰੇ ਦੇ ਸ਼ਿਕਾਰ  ਪੀ ਜੀ ਆਈ ਚੰਡੀਗੜ੍ਹ ਜਰੇ ਇਲਾਜ ਮਨਜੀਤ ਸਿੰਘ ਨਾਲ ਮੁਲਾਕਾਤ ਦੌਰਾਨ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਮਿਲਣ ਉਪਰੰਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

ਉਹਨਾਂ ਦੱਸਿਆ ਕਿ ਪੀੜਤ ਪਰਿਵਾਰ ਦਾ ਲੜਕਾ ਮਨਜੀਤ ਸਿੰਘ ਦੀ ਰਾਜਿੰਦਰ ਸਿੰਘ ਦੀ ਲੜਕੀ ਨਾਲ ਦੋਸਤੀ ਹੋਣ ਕਾਰਨ ਜਾਤੀ ਵਿਤਕਰੇ ਦਾ ਸ਼ਿਕਾਰ ਹੋ ਰਿਹਾ ਹੈ,ਗੁੰਡਾਗਰਦੀ ਅਤੇ ਧੱਕੇਸ਼ਾਹੀ ਕਰਨ ਵਾਲੇ ਪ੍ਰੀਵਾਰ ਦੀ ਸਿਆਸਤ ਵਿਚ ਰਸੂਖ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਅਨੁਸੂਚਿਤ ਜਾਤੀ ਪ੍ਰੀਵਾਰ ਨਾਲ ਸ਼ਰੇਆਮ ਥਾਣਾ ਸੰਭੂ ਦੇ ਸਾਹਮਣੇ ਲੜਕੇ ਨੂੰ ਜਬਰਦਸਤੀ ਚੁੱਕ ਕੇ ਅਗਵਾਹ ਕੀਤਾ ਤੇ ਬੇਇੱਜ਼ਤ,ਬੇਰਹਿਮੀ ਨਾਲ ਕੁੱਟਮਾਰ ਅਤੇ ਜਾਤੀ ਸੂਚਕ ਸ਼ਬਦਾਵਲੀ ਦਾ ਨਾਮ ਲੈ ਕੇ ਜਲੀਲ ਕੀਤਾ ਜਾਣਾ ਅਜੌਕੇ ਸਮਾਜ ਦਾ ਚੇਹਰਾ ਸਾਹਮਣੇਂ ਆਉਣਾ ਨਿੰਦਣਯੋਗ ਘਟਨਾ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਸ੍ਰ ਕੈਂਥ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ  ਵਿਸ਼ਵ ਭਰ ਵਿੱਚ ਪੁਰਵਂ ਮਨਾਉਣ ਲਈ ਤਿਆਰੀਆਂ ਕਰ ਰਹੇ ਹਾਂ  ਸਮਾਜ ਵਿੱਚ ਫੈਲਿਆ ਕੁਰੀਤੀਆਂ ਜਾਤ ਪਾਤ, ਉਚ ਨੀਚ ,ਅੰਧ ਵਿਸ਼ਵਾਸ , ਨਾਬਰਾਬਰੀ ਦੇ ਅਜੌਕੇ ਸਮੇਂ ਵਿੱਚ ਜਾਤੀ ਮਾਨਸਿਕਤਾ ਦੇ  ਸ਼ਿਕਾਰ ਹਾਂ,ਅਜਿਹੀਆਂ ਮੰਦਭਾਗੀਆਂ ਘਟਨਾਵਾਂ ਪੰਜਾਬ ਵਿੱਚ ਵਪਰਿਆਂ ਹਨ।

ਕੈਪਟਨ ਸਰਕਾਰ ਅਨੁਸੂਚਿਤ ਜਾਤੀਆਂ ਦੀ ਸੁਰੱਖਿਆ ਕਰਨ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ। ਪੁਲਿਸ ਤੰਤਰ ਦਾ ਸਿਆਸੀ ਕਰਨ ਹੋਣ ਕਾਰਨ ਗਰੀਬ ਵਰਗ ਨੂੰ ਨਿਆਂ ਮਿਲਣਾਂ ਮੁਸ਼ਕਿਲ ਹੋ ਗਿਆ ਹੈ।

ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦੇ ਕਾਰਜਕਾਲ ਦੌਰਾਨ ਅਨੁਸੂਚਿਤ ਜਾਤੀਆਂ ਉੱਤੇ ਅੱਤਿਆਚਾਰਾਂ ਦੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਿਆਸੀ ਅਗੂਆਂ ਦੇ ਮੁਹਰੇ ਆਤਮ ਸਮਰਪਣ ਕਰ ਦਿੱਤਾ ਹੈ।

ਅਲਾਇੰਸ ਦੇ ਮੁੱਖੀ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਨਾਲ ਸ਼ਾਸਨ ਪ੍ਰਸ਼ਾਸਨ ਵਿੱਚ ਵਿਤਕਰੇ ਵਾਲਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਸਮਾਜਿਕ ਪੱਧਰ ਉੱਤੇ ਸ਼ਰੇਆਮ ਧੱਕੇਸ਼ਾਹੀ, ਗੁੰਡਾਗਰਦੀ, ਸ਼ੋਸ਼ਣ, ਜਾਤੀ ਵਿਤਕਰਾ ਅਤੇ ਸਮਾਜਿਕ ਬਾਈਕਾਟ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਸ਼ਾਸਨ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਹੈ।

ਸ੍ਰ ਕੈਂਥ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਕੇ ਉੱਤੇ ਕੁਤਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review