ਨਿੱਜਰਪੁਰਾ ਟੋਲ ਪਲਾਜ਼ਾ ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਲਖੀਮਪੁਰ ਯੂ ਪੀ ਦੇ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ।
October 12th, 2021 | Post by :- | 38 Views

ਅੰਮਿ੍ਤਸਰ ਦੇ ਨਿੱਜਰਪੁਰਾ ਟੋਲ ਪਲਾਜ਼ਾ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਖੀਮਪੁਰ ਯੂਪੀ ਦੇ ਸ਼ਹੀਦ ਕਿਸਾਨਾਂ ਨੂੰ ਕੀਤੇ ਸ਼ਰਧਾ ਦੇ ਫੁੱਲ ਭੇੰਟ
ਸੰਯੁਕਤ ਮੋਰਚੇ ਦੇ ਸੱਦੇ ਤੇ ਲਖ਼ਮੀਪੁਰ ਖੀਰੀ ਯੂ ਪੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਭਾਜਪਾ ਦੇ ਮੰਤਰੀ ਅਤੇ ਉਸ ਦੇ ਪੁੱਤਰ ਵੱਲੋਂ ਗੱਡੀਆਂ ਹੇਠ ਦਰੜ ਕੇ ਸ਼ਹੀਦ ਕੀਤੇ ਕਿਸਾਨਾਂ ਗੁਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਜ਼ਿਲਾ ਬਹਿਰਾਈਚ ਪੁਰ ਦਲਜੀਤ ਸਿੰਘ ਪੁੱਤਰ ਹਰੀ ਸਿੰਘ ਜ਼ਿਲਾ ਬਹਿਰਾਈਚ ਪੁਰ ਨਛੱਤਰ ਸਿੰਘ ਪੁੱਤਰ ਸੂਬਾ ਸਿੰਘ ਜ਼ਿਲ੍ਹਾ ਲਖੀਮਪੁਰ ਖੀਰੀ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਚੌਂਕੜਾ ਫਾਰਮ ਜ਼ਿਲ੍ਹਾ ਲਖੀਮਪੁਰ ਖੀਰੀ ਪੱਤਰਕਾਰ ਰਮਨ ਕਸ਼ਿਅਪ ਜ਼ਿਲ੍ਹਾ ਲਖੀਮਪੁਰ ਖੀਰੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਅਰਦਾਸ ਬੇਨਤੀ ਕਰਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਿੱਜਰਪੁਰਾ ਟੋਲ ਪਲਾਜ਼ੇ ਤੇ ਸ਼ਹੀਦੀ ਸਮਾਗਮ ਕੀਤਾ ਗਿਆ ਹਾਜ਼ਰ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਇਹ ਜਾਬਰ ਹਕੂਮਤਾਂ ਜਿੰਨਾ ਮਰਜ਼ੀ ਕਿਸਾਨਾਂ ਤੇ ਜਬਰ ਢਾਹ ਲੈਣ ਪਰ ਕਿਸਾਨ ਦੇਸ਼ ਨੂੰ ਬਚਾਉਣ ਲਈ ਲਈ ਘਰਾਂ ਤੋਂ ਬਾਹਰ ਨਿਕਲੇ ਹਨ ਅਤੇ ਲੋਕਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਤਕ ਆਪਣਾ ਅੰਦੋਲਨ ਹਰ ਹਾਲਤ ਵਿੱਚ ਜਾਰੀ ਰੱਖਣਗੇ ਭਾਵੇਂ ਉਸ ਵਾਸਤੇ ਕਿਸਾਨਾਂ ਨੂੰ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਕਿਸਾਨ ਆਪਣੀਆਂ ਜ਼ਮੀਨਾਂ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਲੱਕ ਬੰਨ੍ਹ ਕੇ ਤੁਰੇ ਹਨ ਅਤੇ ਇਨ੍ਹਾਂ ਜ਼ਮੀਨਾਂ ਤੇ ਦੇਸੀ ਵਿਦੇਸ਼ੀ ਧਾੜਵੀ ਦੇ ਪੈਰ ਨਹੀਂ ਪੈਣ ਦੇਣਗੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਲੋਕ ਵਿਰੋਧੀ ਸਰਕਾਰ ਡੰਡੇ ਦੇ ਜ਼ੋਰ ਨਾਲ ਲੋਕ ਵਿਰੋਧੀ ਕਾਨੂੰਨਾਂ ਨੂੰ ਲੋਕਾਂ ਤੇ ਲਾਗੂ ਕਰਨਾ ਚਾਹੁੰਦੀ ਹੈ ਪਰ ਲੋਕ ਉਸ ਦੇ ਹਰ ਵਾਰ ਦਾ ਜਵਾਬ ਲੋਕ ਤਾਕਤ ਨਾਲ ਦੇ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾ ਕੇ ਬਿਜਲੀ ਦੇ ਸੰਕਟ ਵੱਲ ਕਰਨਾ ਚਾਹੁੰਦੀ ਹੈ ਪੰਜਾਬ ਦੇ ਬਾਣੀਆਂ ਪਾਣੀਆਂ ਤੋਂ ਬਣਦੀ ਬਿਜਲੀ ਤੇ ਪਹਿਲਾਂ ਹੀ ਡਾਕਾ ਮਾਰਿਆ ਹੋਇਆ ਹੈ ਪਰ ਹੁਣ ਕੋਲੇ ਵਿਚ ਵੀ ਜਾਣ ਬੁੱਝ ਕੇ ਕਮੀ ਕਰ ਕੇ ਬਿਜਲੀ ਸੰਕਟ ਪੈਦਾ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਕਿਸਾਨ ਕੁਝ ਵੀ ਮੁਫਤ ਲੈਣ ਨੂੰ ਤਿਆਰ ਨਹੀਂ ਉਹ ਆਪਣੀਆਂ ਫਸਲਾਂ ਦਾ ਮੁੱਲ ਲੈਣਾ ਚਾਹੁੰਦਾ ਹੈ ਅਤੇ ਉਹਦੇ ਇਵਜ਼ ਵਿਚ ਵਸਤੂਆਂ ਖਰੀਦਣ ਲਈ ਮੁੱਲ ਦੇ ਕੇ ਹੀ ਵਸਤੂਆਂ ਖ਼ਰੀਦਣੀਆਂ ਚਾਹੁੰਦਾ ਹੈ ਇਹ ਸਰਕਾਰਾਂ ਪਬਲਿਕ ਅਦਾਰਿਆਂ ਨੂੰ ਵੇਚਣਾ ਬੰਦ ਕਰਨ ਅਤੇ ਉਨ੍ਹਾਂ ਵਿੱਚ ਰੈਗੂਲਰ ਭਰਤੀ ਤੇ ਭਾਰਤ ਦੇ ਪੜ੍ਹੇ ਲਿਖੇ ਬੱਚੇ ਬੱਚੀਆਂ ਨੂੰ ਨੌਕਰੀ ਦੇਣ ਦਾ ਪ੍ਰਬੰਧ ਕਰਨ ਕਿਸਾਨ ਆਪਣੀਆਂ ਫਸਲਾਂ ਨੂੰ ਮੰਡੀਆਂ ਵਿਚ ਨਹੀਂ ਰੋਲਣਾ ਦੇਣਗੇ ਅਤੇ ਲਾਗੂ ਕੀਤੇ ਜਾ ਰਹੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਫਸਲਾਂ ਦੀ ਮੰਡੀਆਂ ਵਿੱਚ ਖ਼ਰੀਦ ਦੀ ਗਰੰਟੀ ਅਤੇ ਲਾਹੇਵੰਦ ਭਾਵਾਂ ਤਕ ਆਪਣਾ ਅੰਦੋਲਨ ਜਾਰੀ ਰੱਖਣਗੇ ਇਸ ਸਮੇਂ ਰਮੇਸ਼ ਜਾਧਵ ਫੋਕਲੋਰ ਰਿਸਰਚ ਅਕੈਡਮੀ ਗੱਜਣ ਸਿੰਘ ਸਰਪੰਚ ਅੰਗਰੇਜ਼ ਸਿੰਘ ਮਿਲਖਾ ਸਿੰਘ ਰਾਜਪਾਲ ਸਿੰਘ ਸੁਲਤਾਨਵਿੰਡ ਪਰਮਜੀਤ ਸਿੰਘ ਬਾਘਾ ਗੁਰਸਾਹਿਬ ਸਿੰਘ ਚਾਟੀਵਿੰਡ ਹਰਦੀਪ ਸਿੰਘ ਝੀਤੇ ਪਰਮਜੀਤ ਸਿੰਘ ਵਰਪਾਲ ਕਾਰਜ ਸਿੰਘ ਰਾਮਪੁਰਾ ਪ੍ਰਧਾਨ ਰਵਿੰਦਰ ਕੌਰ ਅੰਮ੍ਰਿਤਸਰ ਸ਼ਰਨਜੀਤ ਕੌਰ ਮਨਜੀਤ ਕੌਰ ਰਾਮਪੁਰਾ ਕੁਲਵੰਤ ਸਿੰਘ ਰਾਮਪੁਰਾ ਡਾ ਸੁਖਮੀਤ ਸਿੰਘ ਅੰਮ੍ਰਿਤਸਰ ਗੀਤ ਸੰਧੂ ਕਿਸਾਨ ਆਗੂ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review