ਡਾਕਟਰ ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲਾ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਮਨਾਇਆ ਗਿਆ ।
October 12th, 2021 | Post by :- | 85 Views

ਡਾ ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲਾ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਸ਼ਾਨਦਾਰ ਆਡੀਟੋਰੀਅਮ ਵਿੱਚ ਕਰਵਾਇਆ ਗਿਆ । ਇਸ ਮੇਲੇ ਵਿਚ ਬੱਚਿਆਂ ਦੇ ਭਾਸ਼ਣ ਅਤੇ ਗੀਤਾਂ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੂੰ ਦੋ ਕੈਟੇਗਿਰੀ ਜੂਨੀਅਰ ਅਤੇ ਸੀਨੀਅਰ ਵਿੱਚ ਵੰਡਿਆ ਗਿਆ । ਇਹ ਮੇਲਾ ਡਾ ਗੁਰਦਿਆਲ ਸਿੰਘ ਫੁੱਲ ਕਮੇਟੀ ਦੇ ਪ੍ਰਬੰਧਕ ਪੰਡਿਤ ਕ੍ਰਿਸ਼ਨ ਦਵੇਸਰ ਜੀ ਵੱਲੋਂ ਅਤੇ ਸੇਂਟ ਸੋਲਜਰ ਸਕੂਲ ਦੇ ਐਮ ਡੀ ਡਾ ਮੰਗਲ ਸਿੰਘ ਕਿਸ਼ਨਪੁਰੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ । ਇਸ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਰਜਨੀਸ਼ ਜੈਨ ਚਾਂਦ ਜਵੈਲਰ ਜੀ ਉਚੇਚੇ ਤੌਰ ਤੇ ਸ਼ਾਮਲ ਹੋਏ ।ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਅਤੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ । ਇਸ ਮੇਲੇ ਵਿੱਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਮੱਲਾਂ ਮਾਰੀਆਂ । ਇਨ੍ਹਾਂ ਮੁਕਾਬਲਿਆਂ ਵਿਚ ਪਹਿਲੀ ਪੁਜ਼ੀਸ਼ਨ ਭਾਸ਼ਨ ਜੂਨੀਅਰ ਸੁਖਮਨਪ੍ਰੀਤ ਕੌਰ ਸੇਂਟ ਸੋਲਜਰ ਸਕੂਲ, ਭਾਸ਼ਨ ਸੀਨੀਅਰ ਕਿਰਨਦੀਪ ਕੌਰ ਪਹਿਲੀ ਪੁਜੀਸ਼ਨ ਸੇਂਟ ਸੋਲਜਰ ਸਕੂਲ ,ਗੀਤ ਯੂਨੀਅਰ ਪਰਨੀਤ ਕੌਰ ਪਹਿਲੀ ਪੁਜੀਸ਼ਨ ਸੇਂਟ ਸੋਲਜਰ ਸਕੂਲ, ਗੀਤ ਸੀਨੀਅਰ ਚਾਹਤਪ੍ਰੀਤ ਕੌਰ ਪਹਿਲੀ ਪੁਜੀਸ਼ਨ ਹਾਸਿਲ ਕੀਤੀ । ਜੱਜਮੈਂਟ ਦੀ ਭੂਮਿਕਾ ਬਿਸ਼ਨ ਪੀ ਕੇ ਐਮ ਡੀ ਸੇਂਟ ਜੌਨ ਸਕੂਲ ਹੁਸ਼ਿਆਰਨਗਰ, ਬੀਐੱਸ ਵਿਜੈਪਾਲ ਗੁਮਟਾਲਾ ,ਮਿਸ ਅਮਨ ਜੀ ,ਹਰਜੋਤ ਜੀ ਨੇ ਅਦਾ ਕੀਤੀ । ਸਟੇਜ ਸੈਕਟਰੀ ਦੀ ਭੂਮਿਕਾ ਜਸਬੀਰ ਸਿੰਘ ਨੇ ਬਾਖੂਬੀ ਨਿਭਾਈ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ੍ਰੀ ਸਾਹਿਲ ਸ਼ਰਮਾ ਜੀ ,ਬਲਦੇਵ ਸਿੰਘ ਜੀ ,ਪ੍ਰਿੰਸੀਪਲ ਸੁਰੇਸ਼ ਕੁਮਾਰ ਮਨੋਹਰ ਵਾਟਿਕਾ ਸਕੂਲ, ਗੁਰਦਿਆਲ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ )ਸ੍ਰੀ ਗੁਲਸ਼ਨ ਜੈਨ ਹਾਜ਼ਰ ਹੋਏ ।ਇਸ ਮੌਕੇ ਤੇ ਜੇਤੂ ਬੱਚਿਆਂ ਨੂੰ ਮੁੱਖ ਮਹਿਮਾਨ ਸ੍ਰੀ ਰਜਨੀਸ਼ ਜੈਨ ਜੀ ਵੱਲੋਂ ਚਾਂਦੀ ਦੇ ਸਿੱਕਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ ਮੰਗਲ ਸਿੰਘ ਕਿਸ਼ਨਪੁਰੀ ,ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ,ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ ਕੋਆਰਡੀਨੇਟਰ ਅਤੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੇ ਜੇਤੂ ਬੱਚਿਆਂ ਨੂੰ ਯਾਦਗਾਰੀ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬੋਲਦਿਆਂ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਪ੍ਰੋਗਰਾਮ ਦੀ ਖੂਬ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਵੱਧ ਤੋਂ ਵੱਧ ਬੱਚਿਆਂ ਦੀ ਐਕਟੀਵਿਟੀ ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਬਲਬੀਰ ਸਿੰਘ, ਜਗਰੂਪ ਕੌਰ ,ਰੁਪਿੰਦਰ ਕੌਰ ,ਅਮਰਬੀਰ ਕੌਰ, ਗੁਰਮਿੰਦਰ ਕੌਰ, ਰਾਜਦੀਪ ਕੌਰ, ਪ੍ਰਲਾਦ ਸਿੰਘ, ਵਰਿੰਦਰ ਸਿੰਘ, ਕੁਲਦੀਪ ਸਿੰਘ, ਅਜੇ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਹੋਏ । ਸਕੂਲ ਵੱਲੋਂ ਬੱਚਿਆਂ ਅਤੇ ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਅੰਤ ਇਹ ਮੇਲਾ ਇਕ ਯਾਦਗਾਰੀ ਮੇਲਾ ਹੋ ਨਿਬੜਿਆ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review