ਰਜਿੰਦਰ ਸਿੰਘ ਚਾਨੀ ਨੂੰ ਕੀਤਾ ਸਨਮਾਨਿਤ ।
October 7th, 2019 | Post by :- | 60 Views

 

ਪਟਿਆਲਾ ਕੁਲਜੀਤ ਸਿੰਘ

ਪਟਿਆਲਾ ਸ਼ਹਿਰ ਵਿੱਚ ਅਾਯੋਜਿਤ ਇੱਕ ਅਧਿਆਪਕ ਸਨਮਾਨ ਸਮਾਰੋਹ ਵਿੱਚ ਸਿੱਖਿਆ ਮੰਤਰੀ ਸੀ੍ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਰਾਜਿੰਦਰ ਸਿੰਘ ਚਾਨੀ ਸ.ਸ. ਮਾਸਟਰ ਸਰਕਾਰੀ ਹਾਈ ਸਕੂਲ ਰਾਜਪੁਰਾ ਟਾੳੂਨ ਜਿਲ੍ਹਾ ਪਟਿਆਲਾ ਅਤੇ ਜਸਵੀਰ ਕੌਰ ਸਾਇੰਸ ਮਿਸਟੈ੍ਸ ਸਰਕਾਰੀ ਕੋ ਅੈਜੂ ਸੀਨੀਅਰ ਸੈਕੰਡਰੀ ਸਕੂਲ ਅੈੱਨ ਟੀ ਸੀ ਰਾਜਪੁਰਾ ਟਾੳੂਨ ਜਿਲ੍ਹਾ ਪਟਿਆਲਾ ਨੂੰ ਅਾਪਣੇ ਅਾਪਣੇ ਸਕੂਲਾਂ ਦੇ ਵਿਕਾਸ, ਗੁਣਾਤਮਕ ਸਿੱਖਿਆ, ਸਕੂਲ ਮੁਖੀਆਂ ਨੂੰ ਸਮਾਰਟ ਸਕੂਲ ਬਣਾਉਣ ਲਈ ਪੇ੍ਰਿਤ ਕਰਨ ਅਤੇ ਸਹਿਯੋਗ ਦੇਣ ਲਈ ਸਿੱਖਿਅਾ ਵਿਭਾਗ ਵੱਲੋਂ ਪ੍ਸ਼ੰਸਾ ਪੱਤਰ ਦੇ ਕੇ ੳੁਤਸ਼ਾਹਿਤ ਕੀਤਾ|