ਪੰਜਾਬ ਸਰਕਾਰ ਪਤਰਕਾਰਾਂ ਲਈ ਠੋਸ ਬਣਾਵੇ ਨੀਤੀ : ਨਾਗੀ।
December 9th, 2019 | Post by :- | 62 Views

ਮਾਝਾ ਪ੍ਰੈੱਸ ਕਲੱਬ ‘ਚ ਸ਼ਾਮਲ ਹੋਏ ੪ ਨਵੇਂ ਪੱਤਰਕਾਰਾਂ ਦਾ ਨਿੱਘਾ ਸਵਾਗਤ

ਜੰਡਿਆਲਾ ਗੁਰੂ, (ਕੁੁੁਲਜੀ ਸਿੰਘ )-ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੱਤਰਕਾਰਾਂ ਨੂੰ ਦਰਪੇਸ਼ ਸੱਮਸਿਆਵਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦਾ ਸਿਹਤ ਬੀਮਾ ਕਰਨ ‘ਤੇ ਤਹਿਦਿਲੋਂ ਧੰਨਵਾਦ ਕੀਤਾ। ਉਨਾਂ ਕਿਹਾ ਕਿ ਗੁਆਂਢੀ ਰਾਜਾਂ ਦੀਆਂ ਸਰਕਾਰਾਂ ਦੀ ਤਰਾਂ ਪੰਜਾਬ ਸਰਕਾਰ ਵੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਹਰਿਦ ਯਤਨ ਕਰੇ। ਉਨਾਂ ਪ੍ਰੈੱਸ ਦੀ ਆਜ਼ਾਦੀ ਅਤੇ ਪੱਤਰਕਾਰਾਂ ‘ਤੇ ਹੋ ਰਹੇ ਹਮਲਿਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਕਿ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਲਈ ਠੋਸ ਨੀਤੀ ਬਣਾਵੇ ਜਾਵੇ।

ਇਸ ਮੌਕੇ ਮਾਝਾ ਪ੍ਰੈੱਸ ਕਲੱਬ ਦੀ ਪ੍ਰਭਾਵੀ ਕਾਰਗੁਜਾਰੀ ‘ਤੇ ਭਰੋਸਾ ਪ੍ਰਗਟ ਕਰਦਿਆਂ ਕਲੱਬ ਵਿਚ ਸ਼ਾਮਲ ਹੋਏ, ਇਲਾਕੇ ਦੇ ੪ ਪੱਤਰਕਾਰ ਸਾਥੀਆਂ ਆਰ.ਡੀ. ਸਿੰਘ, ਗੁਰਪਾਲ ਸਿੰਘ, ਪਰਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭੂਪਿੰਦਰ ਸਿੰਘ ਸਿੱਧੂ, ਸਤਿੰਦਰਬੀਰ ਸਿੰਘ ਹੁੰਦਲ, ਜਸਵੰਤ ਸਿੰਘ ਮਾਂਗਟ, ਹਰੀਸ਼ ਕੱਕੜ, ਗੋਪਾਲ ਸਿੰਘ ਮਨਜੋਤਰਾ, ਸਤਪਾਲ ਵਿਨਾਇਕ, ਸਵਿੰਦਰ ਸਿੰਘ ਸ਼ਿੰਦਾ ਲਹੋਰੀਆ, ਕੁਲਦੀਪ ਸਿੰਘ ਖਹਿਰਾ, ਰਵਿੰਦਰ ਸਿੰਘ ਗਿੱਲ, ਲਖਬੀਰ ਸਿੰਘ ਗਿੱਲ, ਪ੍ਰਗਟ ਸਿੰਘ ਘਣਗੱਸ, ਜਗਤਾਰ ਸਿੰਘ ਬੰਡਾਲਾ, ਗੁਰਪਾਲ ਸਿੰਘ, ਸਤਿੰਦਰ ਸਿੰਘ ਅਠਵਾਲ, ਸੁਖਦੇਵ ਸਿੰਘ ਬੱਬੂ, ਆਰ.ਡੀ.ਸਿੰਘ, ਬਲਵਿੰਦਰ ਸਿੰਘ, ਪਰਵਿੰਦਰ ਸਿੰਘ ਆਦਿ ਹਾਜਰ ਸਨ।

ਫੋਟੋ ਕੈਪਸ਼ਨ: ਮਾਝਾ ਪ੍ਰੈੱਸ ਕਲੱਬ ਦੀ ਮੀਟਿੰਗ ਦੌਰਾਨ ਪ੍ਰਧਾਨ ਗੁਰਦੀਪ ਸਿੰਘ ਨਾਗੀ, ਸਤਿੰਦਰਬੀਰ ਸਿੰਘ ਹੁੰਦਲ, ਜਸਵੰਤ ਸਿੰਘ ਮਾਂਗਟ, ਭੂਪਿੰਦਰ ਸਿੰਘ ਸਿੱਧੂ, ਹਰੀਸ਼ ਕੱਕੜ, ਗੋਪਾਲ ਸਿੰਘ ਤੇ ਹੋਰ।