ਜ਼ਿਲਾ ਪ੍ਰਸ਼ਾਸਨ ਦਾ ਹੈਲਪਲਾਈਨ ਨੰਬਰ ਲੋਕਾਂ ਲਈ ਸਿੱਧ ਹੋ ਰਿਹਾ ਹੈ ਲਾਭਕਾਰੀ
March 25th, 2020 | Post by :- | 32 Views

 

ਬਠਿੰਡਾ, ( ਬਾਲ ਕ੍ਰਿਸ਼ਨ ਸ਼ਰਮਾ )ਕਰੋਨਾ ਮਹਾਮਾਰੀ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਮੱਦੇਨਜਰ ਲਗਾਏ ਕਰਫਿਊ ਦੌਰਾਨ ਲੋਕਾਂ ਦੀ ਮਦਦ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜ਼ਿਲੇ ਭਰ ਦੇ ਲੋਕ ਇਸ ਕੰਟਰੋਲ ਰੂਮ ਨਾਲ ਫੋਨ, ਈਮੇਲ ਅਤੇ ਵਟਸਅੱਪ ਰਾਹੀਂ ਸੰਪਰਕ ਕਰ ਕਰ ਰਹੇ ਹਨ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਕਾਲ ਸੈਂਟਰ ਵਿਖੇ ਹੁਣ ਤੱਕ 326 ਲੋਕਾਂ ਨੇ ਈਮੇਲ ਰਾਹੀਂ ਕੋਈ ਨਾ ਕੋਈ ਮਦਦ ਜਾਂ ਜਾਣਕਾਰੀ ਮੰਗੀ ਜਿੰਨਾਂ ਵਿਚੋਂ 300 ਦਾ ਜਵਾਬ ਦਿੱਤਾ ਜਾ ਚੁੱਕਾ ਹੈ ਅਤੇ ਬਾਕੀ ਤੇ ਕਾਰਵਾਈ ਚੱਲ ਰਹੀ ਹੈ। ਉਨਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਬਠਿੰਡਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲਾ ਵਾਸੀਆਂ ਲਈ ਅਪਾਤ ਸਥਿਤੀਆਂ ਵਿਚ ਮਦਦ ਲਈ ਇਹ ਵਿਵਸਥਾ ਕੀਤੀ ਹੈ। ਇਸ ਕੰਟਰੋਲ ਰੂਮ ਵਿਖੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ 52 ਸਿਕਾਇਤਾਂ, ਸੁਝਾਅ, ਜਰੂਰਤਾਂ ਸਬੰਧੀ ਫੋਨ ਕਾਲਾਂ ਪ੍ਰਾਪਤ ਹੋਈਆਂ ਜਿਸ ਸਬੰਧੀ ਕਾਰਵਾਈ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ। ਇਸ ਤੋਂ ਬਿਨਾਂ ਹਰ ਘੰਟੇ 60 ਤੋਂ 70 ਕਾਲਾਂ ਹੋਰ ਵੱਖ ਵੱਖ ਜਾਣਕਾਰੀਆਂ ਲੈਣ ਲਈ ਲੋਕ ਇਸ ਕੰਟਰੋਲ ਰੂਮ ਵਿਚ ਕਰ ਰਹੇ ਹਨ। ਇਸ ਕੇਂਦਰ ਵਿਖੇ ਕਾਲ ਕਰਨ ਵਾਲੇ ਕਾਲਰ ਨੂੰ ਫੋਨ ਮਿਲਾਉਣ ਵਿਚ ਦਿੱਕਤ ਨਾ ਆਵੇ ਇਸ ਲਈ ਇੱਥੇ ਟੈਲੀਫੋਨ ਦੀਆਂ 10 ਲਾਈਨਾਂ ਲਗਾਈਆਂ ਗਈਆਂ ਹਨ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਦਫ਼ਤਰ ਡਿਪਟੀ ਕਮਿਸ਼ਨਰ ਦੇ ਪਹਿਲੀ ਮੰਜ਼ਿਲ ‘ਤੇ ਸਥਿਤ ਕਮਰਾ ਨੰਬਰ 209 ਵਿਖੇ ਮੋਨੀਟਰਿੰਗ ਸੈੱਲ ਸਥਾਪਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਥਾਪਤ ਕੀਤੇ ਸੈੱਲ ਵਿਚ ਦਿਨ-ਰਾਤ ਕਰਮਚਾਰੀ ਡਿਊਟੀ ‘ਤੇ ਤਾਇਨਾਤ ਰਹਿਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਸ਼੍ਰੀ ਕੰਵਰਜੀਤ ਸਿੰਘ ਪੀ.ਸੀ.ਐਸ. (ਅੰਡਰ ਟ੍ਰੇਨਿੰਗ) ਤੇ ਮਿਸ ਮਨਿੰਦਰਜੀਤ ਕੌਰ ਪੀ.ਸੀ.ਐਸ. (ਅੰਡਰ ਟੇ੍ਰਨਿੰਗ) ਇਸ ਸੈੱਲ ਦੇ ਨੋਡਲ ਅਧਿਕਾਰੀ ਹੈ।
ਇਸ ਤੋਂ ਬਿਨਾਂ ਜੇਕਰ ਕਿਸੇ ਨਾਗਰਿਗ ਨੂੰ ਬਹੁਤ ਹੀ ਜਰੂਰੀ ਕੰਮ ਲਈ ਘਰੋਂ ਬਾਹਰ ਨਿਕਲਣ ਦੀ ਜਰੂਰਤ ਹੋਵੇ ਤਾਂ ਵਿਅਕਤੀ ਆਪਣੀ ਅਰਜੀ ਲਿਖ ਕੇ ਜਿਸ ਵਿਚ ਕੰਮ ਦਾ ਵੇਰਵਾ ਦੱਸਦੇ ਹੋਏ ਅਤੇ ਆਪਣੀ ਪਹਿਚਾਣ ਦਾ ਕੋਈ ਸਬੂਤ ਨਾਲ ਭੇਜਦੇ ਹੋਏ ਇਸ ਕੰਟਰੋਲ ਰੂਮ ਦੇ ਵਟਸਅੱਪ ਨੰਬਰ 70096 65875 ਤੇ ਵੀ ਅਰਜੀ ਭੇਜ ਸਕਦੇ ਹਨ ਜਾਂ ਮੇਲ ਆਈ ਡੀ http://xn--covidbti0gmail-ub5axf.com/ ਤੇ ਵੀ ਆਪਣੀ ਅਰਜੀ ਭੇਜ ਸਕਦੇ ਹਨ। ਇੱਥੇ ਸਪੱਸਟ ਕੀਤਾ ਜਾਂਦਾ ਹੈ ਕਿ ਅਰਜੀ ਕੇਵਲ ਬਹੁਤ ਹੀ ਜਰੂਰੀ ਕੰਮ ਲਈ ਹੋਣੀ ਚਾਹੀਦੀ ਹੈ। ਇਸ ਪ੍ਰਕਾਰ ਪ੍ਰਾਪਤ ਅਰਜੀ ਦੀ ਪੜਤਾਲ ਕਰਨ ਤੋਂ ਬਾਅਦ ਜੇਕਰ ਵਿਅਕਤੀ ਦੀ ਅਰਜੀ ਯੋਗ ਹੋਈ ਤਾਂ ਪ੍ਰਵਾਨਗੀ ਵਟਸਅੱਪ ਨੰਬਰ ਜਾਂ ਈਮੇਲ ਤੇ ਹੀ ਭੇਜ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਅੱਧੇ ਘੰਟੇ ਵਿਚ ਅਰਜੀ ਦਾ ਨਿਪਟਾਰਾ ਕੀਤਾ ਜਾਵੇ।