ਐੱਨ ਸੀ ਸੀ ਰਾਂਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਹੁੰਦਾ ਹੈ ਵਿਕਾਸ ।
January 31st, 2020 | Post by :- | 99 Views
ਐਨ.ਸੀ.ਸੀ ਰਾਹੀਂ ਵਿਦਿਆਰਥੀਆਂ ਦੀ ਸਖ਼ਸੀਅਤ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਹੁੰਦਾ ਹੈ ਵਿਕਾਸ
ਸਸਸਸ ਬਧਾਨੀ ਦੇ ਅੈੱਨਸੀਸੀ ਕੈਡਿਟ ਪ੍ਰਵੇਸ਼ ਕੁਮਾਰ ਨੇ ਗਣਤੰਤਰ ਦਿਵਸ ਮੌਕੇ ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਮਾਣ ਵਧਾਇਆ
ਸਕੂਲ ਮੁਖੀ ਨੇ ਅਧਿਆਪਕਾਂ, ਮਾਪਿਆਂ ਅਤੇ ਸਕੂਲ ਵਿਦਿਆਰਥੀਆਂ ਨੂੰ ਦਿੱਤੀ ਮੁਬਾਰਕਬਾਦ
ਮੋਹਾਲੀ/ਪਠਾਨਕੋਟ 31 ਜਨਵਰੀ (ਕੁਲਜੀਤ ਸਿੰਘ ) ਵਿਦਿਆਰਥੀਆਂ ਦੇ ਚਰਿੱਤਰ ਵਿੱਚ ਨਿਰਸਵਾਰਥ ਗੁਣਾਂ ਨੂੰ ਪੈਦਾ ਕਰਨ , ਸਹਿਯੋਗ, ਅਨੁਸ਼ਾਸਨ ,
ਲੀਡਰਸ਼ਿੱਪ ਗੁਣਾਂ ਦੀ ਉਤਪਤੀ ਕਰਨ ਅਤੇ ਕੁੱਝ ਸਾਹਸੀ ਕਾਰਜ ਕਰ ਵਿਖਾਉਣ ਦਾ ਜ਼ਜਬਾ ਪੈਦਾ ਕਰਨ ਵਿੱਚ ਐਨ.ਸੀ.ਸੀ. ਦਾ ਮਹੱਵਪੂਰਨ ਯੋਗਦਾਨ ਹੈ। ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਪੜ੍ਹ ਰਹੇ ਵਿਦਿਆਰਥੀਅਾਂ ਦੀ ਐਨ.ਸੀ.ਸੀ. ਦੀਅਾਂ ਸਹਿ ਅਕਾਦਮਿਕ ਗਤੀਵਿਧੀਆਂ ਰਾਹੀਂ ਸਖ਼ਸੀਅਤ ਉਸਾਰੀ ਕੀਤੀ ਜਾ ਰਹੀ ਹੈ।
ਹਰ ਸਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਨਵੀਂ ਦਿੱਲੀ ਵਿਖੇ ਲੱਗਣ ਵਾਲੇ ਐੱਨ.ਸੀ.ਸੀ. ਕੈਂਪ ਲਈ ਕੀਤੀ ਜਾਂਦੀ ਹੈ। ਜਿੱਥੇ ਵਿਦਿਆਰਥੀਆਂ ਦੀ ਸਖ਼ਸੀਅਤ ਵਿੱਚ ਅਜਿਹੇ ਗੁਣਾਂ ਦਾ ਸੰਚਾਰ ਕੀਤਾ ਜਾਂਦਾ ਹੈ ਜਿਸ ਨਾਲ਼ ਵਿਦਿਆਰਥੀ ਭਵਿੱਖ ਵਿੱਚ ਦੇਸ਼ ਦੇ ਇੱਕ ਚੰਗੇ ਨਾਗਰਿਕ ਵਜੋਂ ਵਿਚਰਦੇ ਹਨ।
ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਗਣਤੰਤਰ ਦਿਵਸ ਮੌਕੇ ਐੱਨ.ਸੀ.ਸੀ.ਪੰਜਾਬ, ਹਰਿਆਣਾ , ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਨੇ ਭਾਰਤ ਦੇ ਪ੍ਰਧਾਨਮੰਤਰੀ ਤੋਂ ਸਰਵੋਤਮ ਡਾਇਰੈਕਟੋਰੇਟ ਦਾ ਐਵਾਰਡ ਹਾਸਿਲ ਕੀਤਾ।
ਇਸ ਤੋਂ ਵੀ ਜ਼ਿਆਦਾ ਮਾਣ ਵਾਲੀ ਗੱਲ ਹੈ ਕਿ ਇਸ ਮੌਕੇ ਪ੍ਰਧਾਨਮੰਤਰੀ ਤੋਂ ਸਰਵੋਤਮ ਡਾਇਰੈਕਟੋਰੇਟ ਵਿੰਗ ਦਾ ਝੰਡਾ ਪ੍ਰਾਪਤ ਕਰਨ ਦਾ ਸੁਭਾਗ ਪੰਜਾਬ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਨੂੰ ਪ੍ਰਾਪਤ ਹੋਇਆ ਹੈ।
ਸਿੱਖਿਆ ਵਿਭਾਗ ਪੰਜਾਬ ਇਸ ਗੱਲੋਂ ਮਾਣ ਮਹਿਸੂਸ ਕਰਦਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ।  ਸਿੱਖਿਅਾ ਵਿਭਾਗ ਪੰਜਾਬ  ਇਹਨਾਂ ਵਿਦਿਆਰਥੀਆਂ ‘ਤੇ ਮਾਣ ਕਰਦਾ ਹੈ ਜੋ ਐੱਨ.ਸੀ.ਸੀ. ਕੈਡਿਟ ਜਾ ਹੋਰ ਸਹਿ ਅਕਾਦਮਿਕ ਖੇਤਰਾਂ ਵਿੱਚ ਵੀ ਸ਼ਾਨਾਮੱਤੀਆਂ ਪ੍ਰਾਪਤੀਆਂ ਕਰਕੇ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਸਰਕਾਰੀ ਸਕੂਲਾਂ ਦਾ ਨਾਮ ਰੌਸ਼ਨ ਕਰ ਰਹੇ ਹਨ।
ਸਸਸਸ ਬਧਾਨੀ ਦੀ ਪਿ੍ੰਸੀਪਲ ਰਘਬੀਰ ਕੌਰ ਨਾਲ ਗੱਲਬਾਤ ਕਰਦਿਆਂ ੳੁਹਨਾਂ ਦੱਸਿਆ ਕਿ ਸਕੂਲ ਦੇ ਏਅੈੱਨਓ ਸੁਤੀਕਸ਼ਨ ਕੁਮਾਰ ਦੀ ਅਗਵਾਈ ਵਿੱਚ ਅੈਨਸੀਸੀ ਕੈਡਿਟ ਪ੍ਰਵੇਸ਼ ਕੁਮਾਰ ਨੇ 26 ਜਨਵਰੀ 2020 ਦੀ ਗਣਤੰਤਰ ਦਿਵਸ ਸਮਾਗਮ ਦੇ ਅੈੱਨਸੀਸੀ ਕੈਂਪ ਦਿੱਲੀ ਵਿਖੇ ਭਾਗ ਲਿਆ ਅਤੇ ਮਾਣਯੋਗ ਪ੍ਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਬੈਸਟ ਅੈਨਸੀਸੀ ਡਾਇਰੈਕਟੋਰੇਟ ਦਾ ਝੰਡਾ ਹਾਸਲ ਕੀਤਾ| ਇਸ ਲਈ ਸਕੂਲ ਮੁਖੀ ਨੇ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਪਠਾਨਕੋਟ ਜਿਲ੍ਹੇ ਦੇ ਰਿਮੋਟ ਜਿਹੇ ਖੇਤਰ ਵਿੱਚੋਂ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਅੈੱਨਸੀਸੀ ਦੇ ਰਾਹੀਂ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ ਇਸ ਦਾ ਸਿਹਰਾ ਮਿਹਨਤੀ ਅਧਿਅਾਪਕਾਂ ਨੂੰ ਜਾਂਦਾ ਹੈ| ੳੁਹਨਾਂ ਕਿਹਾ ਕਿ ਸਸਸਸ ਬਧਾਨੀ ਦੇ ਸਮੂਹ ਅਧਿਆਪਕ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਕਾਰਜ ਕਰ ਰਹੇ ਹਨ ਤੇ ਭਵਿੱਖ ਵਿੱਚ ਵੀ ਅਜਿਹੇ ੳੁਪਰਾਲੇ ਜਾਰੀ ਰਹਿਣਗੇ|