ਅਸੈਂਬਲੀ ਵਿੱਚ ਚੁੱਕੇਗੀ ਲਾਲ ਲਕੀਰ ਦਾ ਮੁੱਦਾ :ਬੀਬੀ ਬਲਜਿੰਦਰ ਕੌਰ ।
October 11th, 2019 | Post by :- | 64 Views

ਸੂਬੇ ਨੂੰ ਲਾਲ ਲਕੀਰ ਤੋਂ ਮੁਕਤ ਕਰਵਾਉਂਣ ਦਾ ਮਾਮਲਾ
ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ‘ਵਫਦ’ ਨੇ ਵਿਧਾਇਕਾ ਬਲਜਿੰਦਰ ਕੌਰ ਨਾਲ ਕੀਤੀ ਮੁਲਾਕਾਤ
ਅਸੈਂਬਲੀ ‘ਚ ਚੁੱਕੇਗੀ ਲਾਲ ਲਕੀਰ ਦਾ ਮੁੱਦਾ : ਪ੍ਰੋ : ਬਲਜਿੰਦਰ ਕੌਰ
ਅੰਮ੍ਰਿਤਸਰ ,11, ਅਕਤੂਬਰ (ਕੁਲਜੀਤ ਸਿੰਘ ) ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ ) ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਸੂਬਾ ਸਕੱਤਰ ਮੰਗਾ ਸਿੰਘ ਮਾਹਲਾ, ਮੁੱਖ ਬੁਲਾਰਾ ਪ੍ਰਗਟ ਸਿੰਘ ਖਾਲਸਾ , ਡਿਪਟੀ ਕੋਆਰਡੀਨੇਟਰ ਜਸਵੰਤ ਸਿੰਘ ਗਿੱਲ ਅਤੇ ‘ਆਪ’ ਦੇ ਆਗੂ ਦਲਬੀਰ ਸਿੰਘ ਟੌਂਗ ਅਧਾਰਿਤ ‘ਵਫਦ’ ਨੇ ਅੱਜ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਵਿਸ਼ੇਸ਼ ਤੌਰ ‘ਤੇ ਨਿਊ ਅੰਮ੍ਰਿਤਸਰ ਸਥਿਤ ਉਨਾ ਦੀ ਨਿੱਜੀ ਰਿਹਾਈਸ਼ ਤੇ ਮੁਲਾਕਾਤ ਕੀਤੀ।
ਇਸ ਮੁਲਾਕਾਤ ਵੇਲੇ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਜਿਥੇ ਪੰਜਾਬ ਦੇ ਵਿਗੜਦੇ ਹਾਲਾਂਤਾਂ ਅਤੇ ਸਮਾਜਿਕ ਕੁਰੀਤੀਆਂ ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ, ਉਥੇ ਸੂਬੇ ਦੇ ਕਰੋੜਾਂ ਟੱਬਰਾਂ ਨੂੰ ਰਿਹਾਈਸ਼ੀ ਥਾਂਵਾਂ ਦੇ ਮਾਲਕੀ ਹੱਕ ਲੈ ਕੇ ਦੇਣ ਲਈ ‘ਅੜਿੱਕਾਂ’ ਬਣੀ ਲਾਲ ਲਕੀਰ ਨੂੰ ਖਤਮ ਕਰਨ ਲਈ ਵਿਧਾਨ ਸਭਾ ‘ਚ ਮੁੱਦਾ ਚੁੱਕਣ ਦੀ ਤਾਕੀਦ ਕੀਤੀ। ਇਸ ਮੌਕੇ ‘ਵਫਦ’ ਤੋਂ ਮੰਗ ਪੱਤਰ ਪ੍ਰਾਪਤ ਕਰਦੇ ਹੋਏ ਵਿਧਾਇਕਾਂ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੀਡੀਆ ਕਰਮੀਆਂ ਦੇ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਉਹ ਆਪਣੀ ਪਾਰਟੀ ਦੀ ਆਲਾ ਦਰਜੇ ਦੀ ਲੀਡਰਸ਼ਿਪ ਨਾਲ ਚਰਚਾ ਵੀ ਕਰੇਗੀ ਅਤੇ ਸਰਦ ਰੁੱਤ ਦੇ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ‘ਚ ਇਸ ਮੁੱਦੇ ਤੇ ਸਰਕਾਰ ਦੀ ਘੇਰਾਬੰਦੀ ਕਰਦੇ ਹੋਏ ਚਰਚਾ ਛੇੜੇਗੀ।
ਫੋਟੋ ਕੈਪਸ਼ਨ : ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਸੰਸਥਾ ਦੇ ‘ਵਫਦ’ ਨਾਲ ਵਿਧਾਇਕ ਪ੍ਰੋ ਬਲਜਿੰਦਰ ਕੌਰ ਨੂੰ ਲਾਲ ਲਕੀਰ ਦੇ ਖਾਤਮੇਂ ਸਬੰਧੀ ਜਨਤਕ ਹਿੱਤ ‘ਚ ਅਪੀਲ ਪੱਤਰ ਸੌਂਪਦੇ ਹੋਏ।